ਜੰਗਲੀ ਇਲਾਕਿਆਂ ਨੂੰ ਬਚਾਉਣ ਲਈ ਚੁੱਕਿਆ ਗਿਆ ਸ਼ਲਾਘਾਯੋਗ ਕਦਮ, ਬਣਾਈਆਂ ਗਈਆਂ Eco Friendly ਭੱਠੀਆਂ
Monday, May 15, 2023 - 06:32 PM (IST)

ਫਾਜ਼ਿਲਕਾ : ਫਾਜ਼ਿਲਕਾ ਖੇਤਰ 'ਚ ਘੱਟ ਰਹੇ ਜੰਗਲੀ ਇਲਾਕੇ ਨੂੰ ਵਧਾਉਣ ਲਈ ਜਿੱਥੇ ਫਾਜ਼ਿਲਕਾ 'ਚ ਇਕ ਹੋਰ ਸਮਾਜਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ, ਉੱਥੇ ਹੀ ਦੂਸਰੇ ਪਾਸੇ ਸ਼ਿਵਪੁਰੀ ਪ੍ਰਬੰਧਕ ਕਮੇਟੀ ਨੇ ਅੰਤਿਮ ਸੰਸਕਾਰ ਲਈ ਲੱਕੜਾਂ ਬਚਾਉਣ ਲਈ ਅੱਠ Eco Friendly ਭੱਠੀਆਂ ਦਾ ਨਿਰਮਾਣ ਕੀਤਾ ਹੈ। ਕਮੇਟੀ ਦੇ ਪ੍ਰਧਾਨ ਸੰਦੀਪ ਕਟਾਰੀਆ ਮੁਤਾਬਕ ਅੰਤਿਮ ਸੰਸਕਾਰ ਸਮੇਂ ਪਹਿਲਾਂ 280 ਕਿਲੋ ਲੱਕੜਾਂ ਲੱਗਦੀਆਂ ਸਨ। ਹੁਣ Eco Friendly ਭੱਠੀਆਂ 'ਚ ਸਿਰਫ਼ 80 ਕਿਲੋ ਲੱਕੜਾਂ ਲੱਗਦੀਆਂ ਹਨ, ਜਿਸ ਦੇ ਨਾਲ 70 ਫ਼ੀਸਦੀ ਦੀ ਬਚਤ ਹੁੰਦੀ ਹੈ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਜਾਰੀ ਕੀਤੇ ਸੰਮਨ, ਜਾਣੋ ਪੂਰਾ ਮਾਮਲਾ
ਅੱਗ ਲਾਉਣ ਲਈ ਚੌਥੇ ਪਾਸਿਓਂ ਵੀ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਘੱਟ ਲੱਕੜਾਂ ਨਾਲ ਹੀ ਭੱਠੀਆਂ ਦਾ ਤਾਪਮਾਨ ਕਾਫ਼ੀ ਜ਼ਿਆਦਾ ਹੋ ਜਾਂਦਾ ਹੈ। ਫਾਜ਼ਿਲਕਾ ਸ਼ਹਿਰ ਤੋਂ ਇਲਾਨਾ ਜਲਾਲਾਬਾਦ 'ਚ ਵੀ ਇਕ Eco Friendly ਭੱਠੀ ਸਥਾਪਿਤ ਕੀਤੀ ਜਾ ਚੁੱਕੀ ਹੈ। ਉੱਥੇ ਹੀ ਅਬੋਹਰ ਦੇ ਸ਼ਮਸ਼ਾਨਘਾਟ ਲਈ ਵੀ ਇਸ ਦਾ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਤੋਂ ਬਾਅਦ ਹੋਰ ਸੁਚੇਤ ਹੋਈ ਸ਼੍ਰੋਮਣੀ ਕਮੇਟੀ, ਚੁੱਕਿਆ ਜਾ ਸਕਦਾ ਹੈ ਇਹ ਕਦਮ
ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਤਾਬਕ ਜਨਵਰੀ ਤੋਂ ਅਪ੍ਰੈਲ ਤੱਕ ਲਗਭਗ 208 ਅੰਤਿਮ ਸੰਸਕਾਰ Eco Friendly ਭੱਠੀਆਂ 'ਚ ਕੀਤੇ ਗਏ ਹਨ, ਜੋ ਕਿ ਕੁੱਲ ਹੋਣ ਵਾਲੇ ਸੰਸਕਾਰ ਦਾ 70 ਫ਼ੀਸਦੀ ਹਿੱਸਾ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਦੀਵ ਸੋਤੀਆ ਮੁਤਾਬਕ ਸ਼ੁਰੂ 'ਚ ਲੋਕ ਇਨ੍ਹਾਂ ਭੱਠੀਆਂ 'ਚ ਅੰਤਿਮ ਸੰਸਕਾਰ ਨਾ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਤਰਕ ਦੇ ਰਹੇ ਸਨ। ਕਮੇਟੀ ਦੇ ਮੈਂਬਰਾਂ ਨੇ ਲੋਕਾਂ ਨੂੰ ਇਸ ਬਾਰੇ ਸਮਝਾਇਆ ਅਤੇ ਉਤਸ਼ਾਹਿਤ ਕੀਤਾ, ਜਿਸ ਤੋਂ ਬਾਅਦ ਲੋਕ ਇਸ ਲਈ ਮੰਨ ਗਏ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।