ਐਡਵੋਕੇਟ ਹਰਵਿੰਦਰ ਸਿੰਘ ਕਰਵਲ 7ਵੀਂ ਵਾਰ ਜ਼ੀਰਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਬਣੇ
Friday, Feb 28, 2025 - 05:38 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਬਾਰ ਐਸੋਸੀਏਸ਼ਨ ਜ਼ੀਰਾ ਦੀ ਸਲਾਨਾ ਚੋਣ ਹੋਈ, ਜਿਸ ਵਿਚ ਵਕੀਲਾਂ ਦੀਆਂ ਦੋ ਧਿਰਾਂ ਵੱਲੋਂ ਚੋਣ ਲਈ ਵੱਖ ਵੱਖ ਅਹੁਦਿਆਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਚੋਣਾਂ ਦੇ ਨਤੀਜਿਆਂ ਵਿਚ ਪ੍ਰਧਾਨਗੀ ਲਈ ਹਰਵਿੰਦਰ ਸਿੰਘ ਕਰਵਲ ਅਤੇ ਗੁਰਨਾਮ ਸਿੰਘ ਸੋਢੀ ਵਿਚੋਂ ਹਰਵਿੰਦਰ ਸਿੰਘ ਕਰਵਲ ਜੇਤੂ ਰਹੇ, ਵਾਈਸ ਪ੍ਰਧਾਨ ਲਈ ਸਤਿਨ ਬਾਂਸਲ ਅਤੇ ਲਵਪ੍ਰੀਤ ਸਿੰਘ ਸੰਧੂ ਵਿਚੋਂ ਸਤਿਨ ਬਾਂਸਲ ਜੇਤੂ ਰਹੇ, ਸੈਕਟਰੀ ਲਈ ਨਿਰਮਲ ਸਿੰਘ ਹੰਜਰਾ ਅਤੇ ਰਾਜਨ ਲਾਂਬਾ ਵਿਚੋਂ ਨਿਰਮਲ ਸਿੰਘ ਹੰਜਰਾ ਜੇਤੂ ਰਹੇ, ਜੁਆਇੰਟ ਸੈਕਟਰੀ ਲਈ ਅਮਨਦੀਪ ਸਿੰਘ ਕੰਬੋਜ ਅਤੇ ਸੰਦੀਪ ਕੰਡਿਆਲ ਵਿਚੋਂ ਅਮਨਦੀਪ ਸਿੰਘ ਕੰਬੋਜ ਜੇਤੂ ਰਹੇ, ਕੈਸ਼ੀਅਰ ਦੇ ਅਹੁਦੇ ਲਈ ਨਵਦੀਪ ਸਿੰਘ ਕਰੀਰ ਅਤੇ ਪ੍ਰਿਯੰਕਾ ਭਾਰਗੋ ਵਿਚੋਂ ਨਵਦੀਪ ਸਿੰਘ ਕਰੀਰ ਜੇਤੂ ਰਹੇ।
ਬਾਰ ਐਸੋਸ਼ੀਏਸ਼ਨ ਜ਼ੀਰਾ ਦੀ ਚੋਣ ਵਿਚ ਰਿਟਰਨਿੰਗ ਅਫਸਰ ਰਜਿੰਦਰਪਾਲ ਸਿੰਘ ਅਤੇ ਉਪ ਰਿਟਰਨਿੰਗ ਅਫਸਰ ਤਜਿੰਦਰਪਾਲ ਸਿੰਘ ਭੁੱਲਰ ਅਤੇ ਆਬਜ਼ਰਵਰ ਗੁਰਬਚਨ ਸਿੰਘ ਗਿੱਲ ਵਕੀਲ ਦੀ ਦੇਖ ਰੇਖ ਹੇਠ ਸੰਪੰਨ ਹੋਈ। ਇਸ ਮੌਕੇ ਹਰਗੁਰਬੀਰ ਸਿੰਘ ਗਿੱਲ ਸਾਬਕਾ ਪ੍ਰਧਾਨ, ਮੇਜਰ ਸਿੰਘ ਸੰਧੂ, ਜਵਾਹਰ ਲਾਲ ਅਗਰਵਾਲ, ਸੁਰਿੰਦਰ ਕੁਮਾਰ ਪਾਸੀ, ਸਰਵਨ ਸਿੰਘ ਸੰਧੂ, ਧੀਰਜ ਬਾਂਸਲ, ਰਮਨੀਕ ਸਿੰਘ ਸੋਢੀ, ਬਲਵੰਤ ਸਿੰਘ ਧੰਜੂ, ਰਜਵੰਤ ਸਿੰਘ ਬਧੇਸ਼ਾ, ਗੌਰਵ ਪਾਸੀ, ਸ਼ੇਰ ਰਣਧੀਰ , ਵਿਜੇ ਬਾਂਸਲ, ਸੁਰਿੰਦਰ ਕੁਮਾਰ ਸਿੰਗਲਾ, ਲਾਲ ਚੰਦ, ਪਰਮਜੀਤ ਸਿੰਘ ਧੰਜੂ, ਸੰਜੀਵ ਸ਼ਰਮਾ, ਮਨਪ੍ਰੀਤ ਸਿੰਘ ਸੰਧੂ, ਹਰਜਿੰਦਰ ਸਿੰਘ ਢਿੱਲੋ, ਇੰਦਰਜੀਤ ਸਿੰਘ ਧੰਜੂ, ਅਜੀਤ ਅੱਗਰਵਾਲ, ਰੁਬਿੰਦਰ ਗਿੱਲ, ਜਗਦੀਪ ਸਿੰਘ ਗਰੇਵਾਲ, ਬੱਬਲਦੀਪ ਸਿੰਘ ਗਿੱਲ, ਸਪਨਦੀਪ ਸਿੰਘ ਬਧੇਸਾ, ਫਤਿਹਜੀਤ ਸਿੰਘ ਗੁੰਬਰ, ਕਰਮਵੀਰ ਧਵਨ, ਕੁਲਦੀਪ ਸਿੰਘ ਢਿੱਲੋਂ, ਤਜਿੰਦਰ ਸਿੰਘ ਗੁੰਬਰ, ਮਨੀਸ਼ ਚੌਧਰੀ, ਅੰਮ੍ਰਿਤਪਾਲ ਸ਼ਾਹ, ਬਲਵੀਰ ਸਿੰਘ ਸੰਧੂ, ਅਮਰੀਕ ਸਿੰਘ ਵਿਰਕ, ਰੋਹਿਤ ਭਾਟੀਆਂ, ਨਵਦੀਪ ਸ਼ਰਮਾ, ਜਤਿੰਦਰ ਸਿੰਘ, ਹਰਜਿੰਦਰ ਸਿੰਘ, ਵਰੁਣ ਅੱਗਰਵਾਲ, ਹਰਮਨ ਸੰਧੂ, ਨਿਰਮਲਜੀਤ ਕੌਰ, ਅਨੂ ਬਾਲਾ, ਹਰਮਨਦੀਪ ਕੌਰ, ਰਮਨਦੀਪ ਕੌਰ, ਕੁਲਦੀਪ ਕੌਰ, ਮੀਨਾਕਸ਼ੀ, ਅਤਿੰਦਰਪਾਲ ਕਟਾਰੀਆ ਆਦਿ ਵਕੀਲਾਂ ਵੱਲੋਂ 7ਵੀਂ ਵਾਰ ਬਣੇ ਪ੍ਰਧਾਨ ਨੂੰ ਵਧਾਈ ਦਿੱਤੀ ਗਈ ਤੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਵੱਲੋਂ ਸਮੂਹ ਵਕੀਲਾਂ ਦਾ ਧੰਨਵਾਦ ਕੀਤਾ।