ਚੌਥੇ ਅਤੇ ਅਖੀਰੀ ਦਿਨ ਬਲਾਕ ਘੱਲ ਖੁਰਦ ਦੇ 23 ਜ਼ੋਨਾਂ ਲਈ 121 ਨਾਮਜ਼ਦਗੀਆਂ ਦਾਖ਼ਲ ਹੋਈਆਂ
Thursday, Dec 04, 2025 - 04:58 PM (IST)
ਤਲਵੰਡੀ ਭਾਈ (ਗੁਲਾਟੀ) : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਤਲਵੰਡੀ ਭਾਈ ਸਬ ਤਹਿਸੀਲ ਵਿਖੇ ਬਲਾਕ ਘੱਲ ਖੁਰਦ ਦੇ ਲਈ ਅੱਜ ਚੌਥੇ ਅਤੇ ਅਖੀਰ ਦਿਨ ਨਾਮਜ਼ਦਗੀਆਂ ਦੇ ਕੰਮ ਨੂੰ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਬਿਹਤਰ ਤਾਲਮੇਲ ਬਣਾ ਕੇ ਨਿਰਪੱਖ, ਭੈਅ-ਮੁਕਤ ਅਤੇ ਅਮਨ ਅਮਾਨ ਨਾਲ ਨਪੇਰੇ ਚਾੜ੍ਹਿਆ। ਇਸ ਮੌਕੇ ਤਲਵੰਡੀ ਭਾਈ ਵਿਖੇ ਤਾਇਨਾਤ ਰਿਟਰਨਿੰਗ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਚੌਥੇ ਦਿਨ ਬਲਾਕ ਘੱਲ ਖੁਰਦ ਦੇ 23 ਜ਼ੋਨਾਂ ਲਈ 121 ਨਾਮਜ਼ਦਗੀਆਂ ਦਾਖ਼ਲ ਹੋਈਆਂ। ਜ਼ਿਕਰਯੋਗ ਹੈ ਅੱਜ 4 ਦਸੰਬਰ 2025 ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ ਨਿਰਧਾਰਤ ਕੀਤੀ ਗਈ ਸੀ ਅਤੇ 5 ਦਸੰਬਰ 2025 ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 6 ਦਸੰਬਰ 2025 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਮਿਤੀ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਉਸੇ ਹੀ ਦਿਨ ਨਤੀਜੇ ਘੋਸ਼ਿਤ ਕੀਤੇ ਜਾਣਗੇ। ਚੋਣ ਪ੍ਰਕਿਰਿਆ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਡੀ.ਐੱਸ. ਪੀ. ਕਰਨ ਸ਼ਰਮਾਂ, ਐਸ. ਐਚ.ਓ. ਜਸਵਿੰਦਰ ਸਿੰਘ ਬਰਾੜ ਆਦਿ ਵੱਡੀ ਪੱਧਰ 'ਤੇ ਪੁਲਿਸ ਫੋਰਸ ਲਗਾਈ ਗਈ ਸੀ, ਤਾਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾਵੇ।
