ਕਿਸਾਨਾਂ ਨੇ ਪਿੰਡ ਕੋਹਰ ਸਿੰਘ ਵਾਲਾ ਰੇਲਵੇ ਟਰੈਕ ਕੀਤਾ ਜਾਮ
Friday, Dec 05, 2025 - 05:24 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਕਿਸਾਨਾਂ ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਬਿਜਲੀ ਸੋਧ ਬਿਲ 2025 ਦੇ ਖਰੜੇ ਦੇ ਵਿਰੋਧ ਵਿਚ ਦੋ ਘੰਟੇ ਰੇਲਵੇ ਟਰੈਕ ਜਾਮ ਕੀਤਾ ਜਾਣਾ ਸੀ। ਜ਼ਿਲਾ ਕਿਸਾਨ ਆਗੂ ਧਰਮ ਸਿੰਘ ਸਿੱਧੂ ਨੇ ਪ੍ਰੈਸ ਨੂੰ ਦੱਸਿਆ ਕਿ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਡੀਐੱਸਪੀ ਗੁਰੂਹਰਸਹਾਏ ਨੇ ਨਾਕਾ ਲਗਾ ਕੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੂੰ ਰੋਕ ਲਿਆ। ਕਿਸਾਨਾਂ ਨੇ ਆਪਣਾ ਜੁਗਾੜ ਲਾ ਕੇ ਅੱਧੇ ਕਿਸਾਨ ਗੁਰਬਖਸ਼ ਸਿੰਘ ਜੋਨ ਪ੍ਰਧਾਨ ਦੀ ਅਗਵਾਈ 'ਚ ਗੁਪਤ ਟਿਕਾਣੇ 'ਤੇ ਇਕੱਠੇ ਕਰ ਲਏ ਅਤੇ ਠੀਕ ਇਕ ਵਜੇ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਕੋਹਰ ਸਿੰਘ ਵਾਲਾ 'ਚ ਫਿਰੋਜ਼ਪੁਰ ਸ਼੍ਰੀ ਗੰਗਾਨਗਰ ਰੇਲਵੇ ਟਰੈਕ ਜਾਮ ਕਰ ਦਿੱਤਾ।
