ਪਿੰਡ ਚੱਕ ਵਜੀਦਾ ਦੇ ਖੇਤਾਂ ਦੇ ਵਿਚ ਡਿੱਗਿਆ ਡ੍ਰੋਨ, ਵੇਖ ਕੇ ਡਰ ਗਏ ਪਿੰਡ ਵਾਸੀ

Thursday, Dec 04, 2025 - 06:21 PM (IST)

ਪਿੰਡ ਚੱਕ ਵਜੀਦਾ ਦੇ ਖੇਤਾਂ ਦੇ ਵਿਚ ਡਿੱਗਿਆ ਡ੍ਰੋਨ, ਵੇਖ ਕੇ ਡਰ ਗਏ ਪਿੰਡ ਵਾਸੀ

ਜਲਾਲਾਬਾਦ/ਫਾਜ਼ਿਲਕਾ  (ਥਿੰਦ) : ਫਾਜ਼ਿਲਕਾ ਦੀ ਬੀਐੱਸਐੱਫ 65 ਬਟਾਲੀਅਨ ਨੂੰ ਬੀਤੇ ਕੱਲ੍ਹ ਸਵੇਰੇ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਐੱਸਐੱਫ ਦੀ ਟੁਕੜੀ ਇਕ ਪਿੰਡ 'ਚੋਂ ਇਕ ਕਿੱਲੋ 104 ਗ੍ਰਾਮ ਹੈਰੋਇਨ ਸਮੇਤ ਇਕ ਡਰੋਨ ਬਰਾਮਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐੱਸਐੱਫ ਦੇ ਇੰਸਪੈਕਟਰ ਮੁਕੇਸ਼ ਕੁਮਾਰ ਨੇ ਕਰਾਈਮ ਰਿਪੋਰਟ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਦੇ ਕਰੀਬ ਪਿੰਡ ਚੱਕ ਵਜੀਦਾ 'ਚੋਂ ਫੋਨ ਆਇਆ ਕਿ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਖੇਤਾਂ ਦੇ ਅੰਦਰ ਡਰੋਨ ਡਿੱਗਿਆ ਹੋਇਆ ਹੈ ਜਿਸ ਕਰਕੇ ਪਿੰਡ ਵਾਸੀ ਡਰ ਦੇ ਮਾਹੌਲ ਵਿਚ ਹਨ ਤਾਂ ਬੀਐੱਸਐਫ ਦੀ ਟੁਕੜੀ ਜਦੋਂ ਪਿੰਡ ਪਹੁੰਚੀ ਤਾਂ ਉਨ੍ਹਾਂ ਵੇਖਿਆ ਕਿ ਖੇਤਾਂ ਵਿਚ ਇਕ ਡਰੋਨ ਡਿੱਗਿਆ ਹੋਇਆ ਹੈ, ਜਿਸਦੇ ਆਧਾਰ 'ਤੇ ਬੀਐੱਸਐੱਫ ਵੱਲੋਂ ਸਰਚ ਅਭਿਆਨ ਚਲਾਇਆ।

ਇਸ ਮਗਰੋਂ ਸਰਚ ਅਭਿਆਨ ਦੌਰਾਨ ਇਕ ਕਿੱਲੋ 104 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਜਿਸ ਦੇ ਚੱਲਦੇ ਬੀਐੱਸਐੱਫ ਵੱਲੋਂ ਜਲਾਲਾਬਾਦ ਪੁਲਸ ਨੂੰ ਇਤਲਾਹ ਦਿੱਤੀ। ਜਿਸ ਦੇ ਚੱਲਦੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਬੀਐੱਸਐੱਫ ਨੇ ਦੱਸਿਆ ਕਿ ਬਰਾਮਦ ਹੋਇਆ ਡਰੋਨ ਅਤੇ ਹੈਰੋਇਨ ਜੋ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਆਈ ਹੈ ਉਨ੍ਹਾਂ ਦੱਸਿਆ ਕਿ ਅਜੇ ਤੱਕ ਦੋਸ਼ੀ ਦਾ ਪਤਾ ਨਹੀਂ ਲੱਗਿਆ ਜਿਸ ਕਰਕੇ ਦੋਸ਼ੀ ਦੀ ਭਾਲ ਲਈ ਲਗਾਤਾਰ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਇਤਲਾਹ ਦੇਣ ਵਾਲੇ ਨੂੰ ਮਾਨ ਸਨਮਾਨ ਵੀ ਦੇਵਾਂਗੇ। 


author

Gurminder Singh

Content Editor

Related News