ਬੁੱਲ੍ਹਾਂ ਨੂੰ ਨਰਮ ਅਤੇ ਗੁਲਾਬੀ ਬਣਾਉਣ ਲਈ ਅਪਣਾਓ ਇਹ ਆਸਾਨ ਤਰੀਕਾ
Thursday, Apr 06, 2017 - 12:20 PM (IST)
ਮੁੰਬਈ— ਬੁੱਲ੍ਹ ਫੱਟਣ ਦੀ ਪਰੇਸ਼ਾਨੀ ਆਮ ਸੁਣਨ ਨੂੰ ਮਿਲਦੀ ਹੈ। ਇਹ ਸਰੀਰ ਦੇ ਸਾਰੇ ਅੰਗਾਂ ਤੋਂ ਨਰਮ ਅਤੇ ਕੋਮਲ ਅੰਗ ਹੁੰਦਾ ਹੈ, ਜਿਸਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਨੂੰ ਨਰਮ ਰੱਖਣ ਦੇ ਲਈ ਲੜਕੀਆਂ ਕਈ ਲਿਪ ਬਾਮ ਦਾ ਇਸਤੇਮਾਲ ਕਰਦੀਆਂ ਹਨ। ਲਿਪ ਬਾਮ ਲਗਾਉਣ ਨਾਲ ਬੁੱਲ੍ਹ ਕੁੱਝ ਦੇਰ ਦੇ ਲਈ ਨਰਮ ਹੋ ਜਾਂਦੇ ਹਨ ਅਤੇ ਬਾਅਦ ''ਚ ਫਿਰ ਡ੍ਰਾਈ ਹੋ ਜਾਂਦੇ ਹਨ ਜਿਸ ਨਾਲ ਬੁੱਲ੍ਹ ਫੱਟ ਜਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਡੇ ਲਈ ਅਜਿਹੀ ਚੀਜ਼ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਬੁੱਲ੍ਹਾਂ ਨੂੰ ਨਰਮ ਅਤੇ ਗੁਲਾਬੀ ਬਣਾ ਸਕਦੇ ਹੋ।
ਜ਼ਰੂਰੀ ਸਮੱਗਰੀ
- ਹਰਾ ਧਨੀਆ
- ਗੁਲਾਬ ਜਲ
- ਨਾਰੀਅਲ ਦਾ ਤੇਲ
ਇਸਤੇਮਾਲ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਹਰੇ ਧਨੀਏ ਦੀਆਂ ਕੁੱਝ ਪੱਤੀਆਂ ਲਓ। ਫਿਰ ਇਨ੍ਹਾਂ ਪੱਤੀਆਂ ''ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਪੀਸ ਲਓ।
2. ਹੁਣ ਇਸ ਪੇਸਟ ਨੂੰ ਬੁੱਲ੍ਹਾਂ ਉਪਰ ਲਗਾ ਕੇ 10 ਮਿੰਟਾਂ ਦੇ ਲਈ ਚੰਗੀ ਤਰ੍ਹਾਂ ਮਸਾਜ ਕਰੋ।
3. ਮਸਾਜ ਤੋਂ ਬਾਅਦ 10 ਹੋਰ ਮਿੰਟਾਂ ਲਈ ਇਸ ਪੇਸਟ ਨੂੰ ਇਸ ਤਰ੍ਹਾਂ ਹੀ ਬੁੱਲ੍ਹਾਂ ਤੇ ਲੱਗਾ ਰਹਿਣ ਦਿਓ।
4. ਇਸ ਤੋਂ ਬਾਅਦ ਬੁੱਲ੍ਹਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਧੋਣ ਦੇ ਲਈ ਸਾਬਣ ਜਾ ਫੇਸਵਾਸ਼ ਦਾ ਇਸਤੇਮਾਲ ਨਾ ਕਰੋ।
5. ਧੋਣ ਤੋਂ ਬਾਅਦ ਬੁੱਲ੍ਹਾਂ ''ਤੇ ਨਾਰੀਅਲ ਦਾ ਤੇਲ ਜਾਂ ਦੇਸੀ ਘਿਓ ਲਗਾ ਲਓ। ਇਸ ਨਾਲ ਬੁੱਲ੍ਹ ਨਰਮ ਰਹਿਣਗੇ।
6. ਰੋਜ਼ਾਨਾਂ ਇਸ ਤਰ੍ਹਾਂ ਕਰਨ ਨਾਲ ਕਾਲੇ ਅਤੇ ਫੱਟੇ ਬੁੱਲ੍ਹ ਕੁੱਝ ਹੀ ਦਿਨਾਂ ''ਚ ਗੁਲਾਬੀ ਅਤੇ ਨਰਮ ਹੋ ਜਾਣਗੇ।
