ਮਰਦ ਦਾੜ੍ਹੀ ਵਧਾਉਣ ਅਤੇ ਕਾਲੀ ਕਰਨ ਲਈ ਅਪਣਾਉਣ ਇਹ ਟਿੱਪਸ

Friday, Dec 02, 2016 - 12:42 PM (IST)

 ਮਰਦ ਦਾੜ੍ਹੀ ਵਧਾਉਣ ਅਤੇ ਕਾਲੀ ਕਰਨ ਲਈ ਅਪਣਾਉਣ ਇਹ ਟਿੱਪਸ

ਅੱਜ ਕੱਲ੍ਹ ਮਰਦਾਂ ''ਚ ਦਾੜ੍ਹੀ ਰੱਖਣ ਦਾ ਫੈਸ਼ਨ ਵਧ ਗਿਆ ਹੈ ਪਰ ਘੱਟ ਵਾਲ ਜਾਂ ਸਫੈਦ ਦਾੜ੍ਹੀ ਕਾਰਨ ਕੁਝ ਲੋਕ ਸ਼ੌਂਕ ਹੁੰਦੇ ਹੋਏ ਵੀ ਦਾੜ੍ਹੀ ਨਹੀਂ ਵਧਾ ਪਾਉਂਦੇ। ਦਾੜ੍ਹੀ ਵਧਾਉਣ ਲਈ ਸਿਹਤਮੰਦ ਫੁਡ ਖਾਣਾ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਅਮ ਨਾਲ ਭਰਪੂਰ ਫੂਡ ਦਾੜ੍ਹੀ ਦੇ ਵਾਲਾਂ ਦੀ ਗ੍ਰੋਥ ਵਧਾਉਣ ''ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਅਜਿਹੇ ਕਈ ਤਰ੍ਹਾਂ ਦੇ ਫੂਡ ਹਨ ਜੋ ਦਾੜ੍ਹੀ ਵਧਾਉਣ ''ਚ ਮਦਦ ਕਰਦੇ ਹਨ।
1. ਗਾਜਰ ਅਤੇ ਲਾਲ ਮਿਰਚ ਬੀਟਾ ਕੈਰੋਟੀਨ ਹੁੰਦੇ ਹਨ ਜੋ ਦਾੜ੍ਹੀ ਦੇ ਵਾਲ ਵਧਾਉਣ ''ਚ ਮਦਦ ਕਰਦੀ ਹੈ।
2. ਮਟਰ ''ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨਾਲ ਦਾੜ੍ਹੀ ਦੇ ਵਾਲ ਜਲਦੀ ਵਧਦੇ ਹਨ।
3. ਸਾਬੁਤ ਅਨਾਜ ''ਚ ਬੀ 12 ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਦਾੜ੍ਹੀ ਵਧਦੀ ਹੈ।
4. ਨਾਰੀਅਲ ਪਾਣੀ ''ਚ ਇਲੇਕਟ੍ਰੋਲਾਇਟਸ ਹੁੰਦਾ ਹੈ ਜੋ ਵਾਲਾਂ ਗ੍ਰੋਥ ਵਧਾਉਣ ਲਈ ਮਦਦਗਾਰ ਹੈ।
5. ਓਟਸ ''ਚ ਵਿਟਾਮਿਨ''ਬੀ'' ਕੰਮਪਲੇਕਸ ਹੁੰਦੇ ਹਨ ਜੋ ਦਾੜ੍ਹੀ ਦੇ ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ''ਚ ਮਦਦ ਕਰਦੇ ਹਨ।
6 . ਅੰਡੇ ''ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਦਾੜ੍ਹੀ ਦੇ ਵਾਲਾਂ ਨੂੰ ਘਣਾ ਕਰਨ ''ਚ ਮਦਦ ਕਰਦੇ ਹਨ।
7. ਮੱਛੀ ''ਚ ਬਾਓਟੀਨ ਹੁੰਦਾ ਹੈ, ਜਿਸ ਨਾਲ ਦਾੜ੍ਹੀ ਦੇ ਵਾਲ ਘਣੇ ਹੁੰਦੇ ਹਨ।
ਦਾੜ੍ਹੀ ਦੇ ਵਾਲਾਂ ਨੂੰ ਕਾਲਾ ਕਰਨ ਦੇ ਟਿੱਪਸ—
1. ਦੋ ਚਮਚ ਪਿਆਜ ਦੇ ਰਸ ''ਚ ਪੁਦੀਨੇ ਦੀ ਪੱਤੀਆਂ ਮਿਲਾ ਕੇ ਮੂੰਛਾਂ ''ਤ ਲਗਾਓ। ਇਹ ਵਾਲਾਂ ਦੀ ਸਫੈਦੀ ਨੂੰ ਦੂਰ ਕਰਦੀ ਹੈ।
2. ਕੜੀ ਪੱਤੇ ਨੂੰ ਨਾਰੀਅਲ ਤੇਲ ''ਚ ਪਾ ਕੇ ਉਬਾਲ ਲਓ। ਇਸ ਨੂੰ ਠੰਡਾ ਕਰਕੇ ਦਾੜ੍ਹੀ ਦੀ ਮਾਲਿਸ਼ ਕਰੋ। ਇਸ ਨਾਲ ਵਾਲ ਕਾਲੇ ਹੁੰਦੇ ਹਨ।
3. ਰੋਜ਼ ਪੁਦੀਨੇ ਦੀ ਚਾਹ ਪੀਣ ਨਾਲ ਦਾੜ੍ਹੀ ਦੇ ਵਾਲੇ ਸਫੈਦ ਹੋਣ ਤੋਂ ਬਚੇ ਰਹਿੰਦੇ ਹਨ।
4. ਅੱਧੇ ਕੱਪ ਪਾਣੀ ''ਚ ਦੋ ਚਮਚ ਖੰਡ ਮਿਲਾਓ। ਇਸ ''ਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਦਾੜ੍ਹੀ ''ਤੇ ਲਗਾਓ। ਦਾੜ੍ਹੀ ਦੇ ਵਾਲਾਂ ''ਤੇ ਲਗਾਉਣ ਨਾਲ ਵਾਲ ਕਾਲੇ ਹੁੰਦੇ ਹਨ।
5. ਅਲਸੀ ''ਚ ਅੋਮੇਗਾ 3 ਫੈਟੀ ਐਸਿਡ ਹੁੰਦੇ ਹਨ। ਰੋਜ਼ ਇਕ ਚਮਚ ਅਲਸੀ ਖਾਣ ਨਾਲ ਦਾੜ੍ਹੀ ਵਧਦੀ ਹੈ ਅਤੇ ਕਾਲਾਪਨ ਬਣਿਆ ਰਹਿੰਦਾ ਹੈ।


Related News