32 ਬੋਰ ਪਿਸਟਲ ਅਤੇ ਰੌਂਦ ਸਮੇਤ 1 ਕਾਬੂ, ਦੂਸਰਾ ਨਾਮਜ਼ਦ

Wednesday, Apr 08, 2026 - 06:01 PM (IST)

32 ਬੋਰ ਪਿਸਟਲ ਅਤੇ ਰੌਂਦ ਸਮੇਤ 1 ਕਾਬੂ, ਦੂਸਰਾ ਨਾਮਜ਼ਦ

ਫ਼ਰੀਦਕੋਟ (ਜਗਦੀਸ਼) : ਸਥਾਨਕ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਮੁਲਜ਼ਮ ਰਾਜਵੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਪਾਸੋਂ ਇਕ ਦੇਸੀ ਪਿਸਟਲ 32 ਬੋਰ ਅਤੇ 3 ਰੌਂਦ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਯੋਗੇਸ਼ ਮੌਂਗਾ ਵਾਸੀ ਫ਼ਰੀਦਕੋਟ ਸਮੇਤ ਦੋਵਾਂ ’ਤੇ ਹੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

ਸਹਾਇਕ ਥਾਣੇਦਾਰ ਨੇ ਦੱਸਿਆ ਕਿ ਰਾਜਵੀਰ ਸਿੰਘ ਦੀ ਗ੍ਰਿਫਤਾਰ ਗਸ਼ਤ ਦੌਰਾਨ ਪਿੰਡ ਵੀਰੇ ਵਾਲਾ ਦੇ ਗੋਦਾਮਾਂ ਲਾਗੇ ਇਸਦੀ ਗ੍ਰਿਫਤਾਰ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ ਉਕਤ ਅਨੁਸਾਰ ਬਰਾਮਦਗੀ ਹੋਣ ’ਤੇ ਕੀਤੀ ਗਈ ਜਦਕਿ ਇਸ ਤੋਂ ਕੀਤੀ ਗਈ ਪੁੱਛਗਿੱਛ ਅਨੁਸਾਰ ਨਾਮਜ਼ਦ ਯੋਗੇਸ਼ ਮੌਂਗਾ ਦੀ ਗ੍ਰਿਫਤਾਰ ਅਜੇ ਬਾਕੀ ਹੈ। 
 


author

Gurminder Singh

Content Editor

Related News