ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut
Wednesday, Apr 01, 2026 - 07:42 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਇੰਜੀ. ਬਲਜੀਤ ਸਿੰਘ ਉਪ ਮੰਡਲ ਅਫ਼ਸਰ ਸ/ਡ ਬਰੀਵਾਲਾ ਵੱਲੋਂ ਦੱਸਿਆ ਗਿਆ ਕਿ 2 ਅਪ੍ਰੈਲ ਨੂੰ 9 ਤੋਂ 1 ਵਜੇ ਤੱਕ 132 ਕੇ.ਵੀ. ਸ/ਸ ਸਰਾਏਨਾਗਾ ’ਤੇ ਸ਼ਟ ਡਾਊਨ ਰਹੇਗੀ। ਇਸ ਸ਼ਟ ਡਾਊਨ ਦੌਰਾਨ 132 ਕੇ.ਵੀ. ਸ/ਸ ਸਰਾਏਨਾਗਾ ਤੋਂ ਚੱਲਦੇ 11 ਕੇ.ਵੀ. ਵਾੜ ਸਾਹਿਬ ਏ.ਪੀ., ਹਰੀਕੇ ਕਲਾਂ ਯੂ.ਪੀ.ਐੱਸ., ਸਰਾਏਨਾਗਾ ਜੀ-5 ਅਤੇ ਬਰੀਵਾਲਾ ਸ/ਡ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਟਾਂਡਾ ਉੜਮੁੜ (ਮੋਮੀ)-ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਅਧੀਨ ਚੱਲਦੇ ਉਪ ਮੰਡਲ ਮਿਆਣੀ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ 2 ਅਪ੍ਰੈਲ ਨੂੰ ਵੱਖ-ਵੱਖ ਪਿੰਡਾਂ ਦੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਮਿਆਣੀ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਦੇ ਚਲਦਿਆਂ ਪਿੰਡ ਆਲਮਪੁਰ, ਰੜਾ,ਸਲੇਮਪੁਰ ਕੋਟਲਾ, ਜਲਾਲਪੁਰ, ਅਬਦੁੱਲਾਪੁਰ ਫੀਡਰਾਂ ਤੋਂ ਚਲਦੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਨੇ ਬਿਜਲੀ ਬੰਦ ਦੀ ਸਪਲਾਈ ਦੌਰਾਨ ਖਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
