ਕਹਿਰ ਰੱਬਾ ! ਭੈਣ-ਭਰਾ ਦੀ ਭਿਆਨਕ ਹਾਦਸੇ 'ਚ ਮੌਤ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ

Tuesday, Mar 31, 2026 - 05:33 PM (IST)

ਕਹਿਰ ਰੱਬਾ ! ਭੈਣ-ਭਰਾ ਦੀ ਭਿਆਨਕ ਹਾਦਸੇ 'ਚ ਮੌਤ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ

ਕੋਟਕਪੂਰਾ (ਨਰਿੰਦਰ ਬੈੜ੍ਹ) : ਅੱਜ ਸਵੇਰੇ ਸਥਾਨਕ ਮੋਗਾ ਰੋਡ 'ਤੇ ਪੈਂਦੇ ਪਹਿਲੇ ਪਿੰਡ ਪੰਜਗਰਾਈਂ ਕਲਾਂ ਤੋਂ ਥੋੜੀ ਦੂਰ ਕੋਟਕਪੂਰਾ ਵਾਲੇ ਪਾਸੇ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਗਰਾਈਂ ਕਲਾਂ ਦੇ ਭੈਣ-ਭਰਾ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਇਹ ਹਾਦਸਾ ਐਕਟਿਵਾ ਸੜਕ ਦੇ ਕਿਨਾਰੇ ’ਤੇ ਖੜੇ ਟਰੈਕਟਰ-ਟਰਾਲੀ ਨਾਲ਼ ਟਕਰਾ ਜਾਣ ਕਰਕੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੋਹੜ ਸਿੰਘ ਪੁੱਤਰ ਗੁਲਜ਼ਾਰ ਸਿੰਘ ਆਪਣੀ ਐਕਵਿਟਾ ’ਤੇ ਆਪਣੀ ਭੈਣ ਅਮਨਦੀਪ ਕੌਰ ਨਾਲ਼ ਸਵੇਰੇ ਕਰੀਬ 5:30 ਵਜੇ ਕੋਟਕਪੂਰਾ ਨੂੰ ਜਾ ਰਿਹਾ ਸੀ ਤਾਂ ਇਸ ਦੌਰਾਨ ਪਿੰਡ ਤੋਂ ਥੋੜੀ ਦੂਰ ਸੜਕ ਦੇ ਕਿਨਾਰੇ ਖੜੀ ਟਰਾਲੀ ਨਾਲ਼ ਉਸਦੀ ਐਕਟਿਵਾ ਜਾ ਟਕਰਾਈ, ਜਿਸ ਨਾਲ਼ ਬੋਹੜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸਦੀ ਭੈਣ ਅਮਰਜੀਤ ਕੌਰ ਪਤਨੀ ਰਣਧੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। 

ਇਹ ਵੀ ਪੜ੍ਹੋ : ਕੇਂਦਰ ਵੱਲੋਂ ਪੰਜਾਬ ਲਈ ਵੱਡੀ ਰਾਹਤ, ਹਾਲਾਤ ਨੂੰ ਦੇਖਦਿਆਂ ਲਿਆ ਗਿਆ ਵੱਡਾ ਫ਼ੈਸਲਾ

ਗੰਭੀਰ ਰੂਪ ਵਿਚ ਜ਼ਖਮੀ ਅਮਰਜੀਤ ਕੌਰ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਲਿਜਾਇਆ ਗਿਆ। ਬਾਅਦ ਵਿਚ ਮੈਡੀਕਲ ਕਾਲਜ ’ਚ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੋਹੜ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਪਿਤਾ ਦੀ ਵੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਈ ਬੋਹੜ ਸਿੰਘ ਦੀ ਭੈਣ ਅਮਨਦੀਪ ਕੌਰ ਦੇ 10 ਅਤੇ 7 ਸਾਲ ਦੇ ਦੋ ਬੱਚੇ ਹਨ। ਇਸ ਬੇਹੱਦ ਦੁਖਦਾਈ ਘਟਨਾ ਕਾਰਨ ਪਿੰਡ ਪੰਜਗਰਾਈ ਤੋਂ ਇਲਾਵਾ ਪੂਰੇ ਇਲਾਕੇ ਵਿਚ ਭਾਰੀ ਸੋਗ ਪਾਇਆ ਜਾ ਰਾਹ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News