ਦੇਸ਼ ’ਚ ਹੁਣ ਤਕ 1.75 ਕਰੋੜ ਤੋਂ ਵੱਧ ਕਿਸਾਨਾਂ ਤੇ ਵਪਾਰੀਆਂ ਨੂੰ E-NAM ਪੋਰਟਲ ’ਤੇ ਕੀਤਾ ਰਜਿਸਟਰਡ
Thursday, Jul 06, 2023 - 03:48 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਹਮੇਸ਼ਾ ਖੇਤੀਬਾੜੀ ਉਤਪਾਦ ਮਾਰਕੀਟਿੰਗ ਕਮੇਟੀਆਂ (ਏ. ਪੀ. ਐੱਮ. ਸੀ.) ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਬੁਨਿਆਦੀ ਢਾਂਚੇ ਅਤੇ ਸੇਵਾਵਾਂ ’ਚ ਸੁਧਾਰ ਰਾਹੀਂ ਨਵੀਆਂ ਆਧੁਨਿਕ ਡਿਜੀਟਲ ਤਕਨੀਕਾਂ ਦੇ ਆਉਣ ਨਾਲ ਉਨ੍ਹਾਂ ਦੀ ਪਾਰਦਰਸ਼ੀ ਅਤੇ ਪ੍ਰਤੀਯੋਗੀ ਬਣਾਉਣ ਦੇ ਵਿਚਾਰ ਦਾ ਸਮਰਥਨ ਕਰਦੀ ਰਹੀ ਹੈ।
ਈ-ਐੱਨ. ਏ. ਐੱਮ. (ਨੈਸ਼ਨਲ ਐਗਰੀਕਲਚਰ ਮਾਰਕਿਟ) ਅਪ੍ਰੈਲ 2016 ’ਚ ਲਾਂਚ ਹੋਣ ਤੋਂ ਬਾਅਦ ਇਕ ਲੰਮਾ ਸਫ਼ਰ ਤੈਅ ਕਰ ਚੁੱਕਾ ਹੈ। ਹੁਣ ਤੱਕ 23 ਸੂੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 1361 ਮੰਡੀਆਂ ਨੂੰ ਈ-ਐੱਨ. ਏ. ਐੱਮ. ਪਲੇਟਫਾਰਮ ’ਤੇ ਏਕੀਕ੍ਰਿਤ ਕੀਤਾ ਗਿਆ ਹੈ। 3 ਜੁਲਾਈ 2023 ਤਕ, 1.75 ਕਰੋੜ ਤੋਂ ਵੱਧ ਕਿਸਾਨਾਂ ਅਤੇ 2.45 ਲੱਖ ਵਪਾਰੀਆਂ ਨੂੰ ਈ-ਐੱਨ. ਏ. ਐੱਮ. ਪੋਰਟਲ ’ਤੇ ਰਜਿਸਟਰ ਕੀਤਾ ਗਿਆ ਹੈ।