ਜਦੋਂ ਤਕ ਪੰਜਾਬ ਦਾ ਹੱਕ ਸੁਰੱਖਿਅਤ ਨ੍ਹੀਂ ਹੁੰਦਾ, ਭਾਖੜਾ ਡੈਮ ''ਤੇ ਤਾਇਨਾਤ ਰਹੇਗੀ ਪੁਲਸ : ਅਮਨ ਅਰੋੜਾ

Sunday, May 04, 2025 - 09:09 PM (IST)

ਜਦੋਂ ਤਕ ਪੰਜਾਬ ਦਾ ਹੱਕ ਸੁਰੱਖਿਅਤ ਨ੍ਹੀਂ ਹੁੰਦਾ, ਭਾਖੜਾ ਡੈਮ ''ਤੇ ਤਾਇਨਾਤ ਰਹੇਗੀ ਪੁਲਸ : ਅਮਨ ਅਰੋੜਾ

ਲੌਂਗੋਵਾਲ (ਵਸ਼ਿਸ਼ਟ, ਵਿਜੇ) : ਭਾਖੜਾ ਡੈਮ (ਬੀਬੀਐੱਮਬੀ) ਉੱਤੇ ਤਾਇਨਾਤ ਪੁਲਸ ਉਦੋਂ ਤੱਕ ਨਹੀਂ ਹਟਾਈ ਜਾਵੇਗੀ ਜਦੋਂ ਤੱਕ ਪਾਣੀਆਂ 'ਤੇ ਪੰਜਾਬ ਦੇ ਹੱਕ ਸੁਰੱਖਿਅਤ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਤਾਂ ਪੰਜਾਬ ਪੁਲਸ ਲਗਾਈ ਗਈ ਹੈ। ਜੇਕਰ ਲੋੜ੍ਹ ਪਈ ਤਾਂ ਉਹ ਖੁਦ ਉਥੇ ਬੈਠਣ ਤੋਂ ਸੰਕੋਚ ਨਹੀਂ ਕਰਨਗੇ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਕਮਿਊਨਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀ।

3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਸਾਇਆ, ਸੜਕ ਹਾਦਸੇ 'ਚ ਹੋਈ ਮੌਤ

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਸੁਪਰੀਮ ਕੋਰਟ ਜਾਂ ਕਿਸੇ ਵੀ ਪੱਧਰ ਉੱਤੇ ਜਾਣ ਦਾ ਸੰਵਿਧਾਨਕ ਹੱਕ ਹੈ। ਪਰ ਪੰਜਾਬ ਆਪਣੇ ਹੱਕ ਅਤੇ ਪਾਣੀ  ਕਿਸੇ ਨੂੰ ਵੀ ਲੁਟਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ 1700 ਕਿਉਸਿਕ ਪਾਣੀ ਦੀ ਲੋੜ੍ਹ ਹੈ ਪਰ ਉਸਨੂੰ ਪਹਿਲਾਂ ਹੀ 4000 ਕਿਉਸਿਕ ਪਾਣੀ ਪੰਜਾਬ ਵੱਲੋਂ ਛੱਡਿਆ ਜਾ ਰਿਹਾ ਹੈ। ਪਰ ਹੁਣ ਹਰਿਆਣਾ ਵੱਲੋਂ ਪੰਜਾਬ ਦੀ ਬਾਂਹ ਮਰੋੜ ਕੇ 8500 ਕਿਉਸਿਕ ਪਾਣੀ ਦੀ ਮੰਗ ਨੂੰ ਕਿਸੇ ਵੀ ਹੀਲੇ ਮੰਨਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਆਪਣੇ ਰਾਜਸੀ ਮੁਫ਼ਾਦ ਪਾਸੇ ਰੱਖ ਕੇ ਪੰਜਾਬ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਭਾਜਪਾ ਆਗੂ ਸੁਨੀਲ ਜਾਖੜ ਨੂੰ ਵੀ ਕਿਹਾ ਕਿ ਉਹ ਪੰਜਾਬ ਵਾਸੀ ਹੋਣ ਦਾ ਮੁੱਲ ਮੋੜਦੇ ਹੋਏ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਵੀ ਬੁੰਦ ਵਾਧੂ ਨਹੀਂ ਹੈ।

ਭੁੱਖੀ ਮਰ ਰਹੀ ਜਨਤਾ ਤੇ ਮੰਤਰੀਆਂ ਦੀ ਵਧ ਗਈ 140 % ਤਨਖਾਹ!
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News