ਹੁਣ ਦਸੂਹਾ ਦੇ ਪਿੰਡਾਂ 'ਚੋਂ ਮਿਲੇ ਡਰੋਨ ਤੇ ਮਿਜ਼ਈਲਾਂ ਦੇ ਟੁਕੜੇ, ਬਣਿਆ ਦਹਿਸ਼ਤ ਦਾ ਮਾਹੌਲ
Saturday, May 10, 2025 - 02:43 PM (IST)

ਦਸੂਹਾ (ਝਾਵਰ)- ਆਪਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਵੱਲੋਂ ਭਾਰਤ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਹਮਲਿਆਂ ਦਾ ਭਾਰਤ ਮੂੰਹਤੋੜ ਜਵਾਬ ਦੇ ਰਿਹਾ ਹੈ। ਪੰਜਾਬ ਨੂੰ ਟਾਰਗੇਟ ਕਰਕੇ ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਖ-ਵੱਖ ਇਲਾਕਿਆਂ ਵਿਚ ਹਮਲੇ ਕੀਤੇ ਗਏ ਹਨ। ਪਾਕਿ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਭਾਰਤ ਦੇ ਏਅਰ ਡਿਫੈਂਸ ਸਿਸਟਮ ਐੱਸ-400 ਸੁਦਰਸ਼ਨ ਰਾਹੀਂ ਹਵਾ ਵਿਚ ਹੀ ਤਬਾਹ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚੋਂ ਡਰੋਨਾਂ ਅਤੇ ਮਿਜ਼ਾਈਲਾਂ ਦੇ ਟੁਕੜੇ ਮਿਲ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਦਾ ਉਹ ਏਅਰ ਡਿਫੈਂਸ ਸਿਸਟਮ S-400 ਜਿਸ ਨੇ ਪਾਕਿ ਨੂੰ ਚਟਾਈ ਧੂਲ, ਜਾਣੋ ਖ਼ਾਸੀਅਤ
ਇਸੇ ਤਰ੍ਹਾਂ ਦਸੂਹਾ ਇਲਾਕੇ ਦੇ ਪਿੰਡ ਬੁੱਧੋ ਬਰਕਤ ਨਵਾਂ ਗੱਲ ਲੁਟਿਆਣੀ ਘੱਲੀਆਂ ਦੇ ਪਿੰਡਾਂ ਵਿੱਚ ਮਿਜ਼ਾਈਲਾਂ ਜਾਂ ਡਰੋਨ ਦੇ ਟੁਕੜੇ ਮਿਲੇ ਹਨ। ਉਥੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਮੌਕੇ 'ਤੇ ਥਾਣਾ ਦਸੂਹਾ ਦੇ ਥਾਣਾ ਮੁਖੀ ਰਜਿੰਦਰ ਸਿੰਘ ਹੋਰ ਪੁਲਸ ਮੁਲਾਜ਼ਮ ਪਿੰਡਾਂ ਦੇ ਸਰਪੰਚ ਅਤੇ ਹੋਰ ਸ਼ਖ਼ਸ਼ੀਅਤਾ ਨੇ ਵੀ ਜਾ ਕੇ ਇਨ੍ਹਾਂ ਮਿਜ਼ਾਈਲਾਂ ਦੇ ਟੁਕੜਿਆਂ ਨੂੰ ਵੇਖਿਆ। ਇਸ ਸਬੰਧੀ ਫ਼ੌਜ ਦੇ ਮੁਲਾਜ਼ਮ ਵੱਲੋਂ ਇਨ੍ਹਾਂ ਡਰੋਨਾਂ ਅਤੇ ਮਿਜ਼ਾਈਲਾਂ ਦੇ ਟੁਕੜਿਆਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਆਦਮਪੁਰ ਏਅਰਪੋਰਟ ਨੇੜੇ ਬੰਬਾਰੀ ਦੀ ਕੋਸ਼ਿਸ਼, ਧਮਾਕਿਆਂ ਨਾਲ ਦਹਿਲਿਆ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e