ਪੰਜਾਬ ''ਚ ਹੁਣ ਆਮ ਆਦਮੀ ਕਰ ਸਕੇਗਾ ਮਾਈਨਿੰਗ, ਲਾਂਚ ਕੀਤਾ ਗਿਆ ਪੋਰਟਲ (ਵੀਡੀਓ)
Tuesday, May 06, 2025 - 11:20 AM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਨਿਊ ਮਾਈਨਿੰਗ ਪਾਲਿਸੀ ਦਾ ਪੋਰਟਲ ਲਾਂਚ ਕੀਤਾ ਗਿਆ। ਨਿਊ ਮਾਈਨਿੰਗ ਪਾਲਿਸੀ ਨਾਲ ਜਿੱਥੇ ਵੱਡਾ ਸੁਧਾਰ ਹੋਵੇਗਾ, ਉੱਥੇ ਹੀ ਆਮ ਆਦਮੀ ਵੀ ਹੁਣ ਮਾਈਨਿੰਗ ਕਰ ਸਕੇਗਾ। ਹੁਣ ਸਾਲ 'ਚ 2 ਵਾਰ ਇਸ ਦਾ ਸਰਵੇ ਹੋਵੇਗਾ ਅਤੇ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ : ਪੁਲਸ ਛਾਉਣੀ ਬਣਿਆ ਇਹ ਇਲਾਕਾ, ਸਾਰੇ ਰਾਹ ਹੋ ਗਏ ਸੀਲ, ਪੜ੍ਹੋ ਕੀ ਹੈ ਪੂਰਾ ਮਾਮਲਾ
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਅਕਾਲੀ, ਕਾਂਗਰਸ ਸਰਕਾਰ ਦੇ ਵੇਲੇ ਰੇਤ ਮਾਫ਼ੀਆ ਹੋਂਦ 'ਚ ਆਇਆ ਸੀ ਅਤੇ ਹੁਣ ਗੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲੱਗ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅੱਜ ਮਿਲਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਚੁੱਕਿਆ ਅਹਿਮ ਕਦਮ
ਉਨ੍ਹਾਂ ਕਿਹਾ ਕਿ ਇਸ ਪਾਲਿਸੀ ਲਈ ਸਭ ਦੇ ਸੁਝਾਅ ਲਏ ਗਏ ਹਨ, ਜਿਸ ਤੋਂ ਬਾਅਦ ਇਸ ਨੀਤੀ ਦਾ ਪੋਰਟਲ ਲਾਂਚ ਕੀਤਾ ਗਿਆ ਹੈ। ਮੰਤਰੀ ਗੋਇਲ ਨੇ ਕਿਹਾ ਕਿ ਇਸ ਨਾਲ ਮੋਨੋਪਲੀ ਖ਼ਤਮ ਹੋ ਜਾਵੇਗੀ ਅਤੇ ਹਰ ਬੰਦਾ ਠੇਕੇਦਾਰ ਹੋ ਜਾਵੇਗਾ, ਜਿਸ ਨਾਲ ਵੱਡਾ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਨੀਤੀ 'ਚ ਪਾਰਦਰਸ਼ਤਾ ਆਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8