ਹੁਣ ਮਰਦਰ ਡੇਅਰੀ ਨੇ ਦਿੱਤਾ ਮਹਿੰਗਾਈ ਦਾ ਝਟਕਾ! ਦੁੱਧ ਦੀ ਕੀਮਤ ''ਚ ਕੀਤਾ ਇੰਨਾ ਵਾਧਾ
Tuesday, Apr 29, 2025 - 10:29 PM (IST)

ਨੈਸ਼ਨਲ ਡੈਸਕ- ਲੋਕਾਂ 'ਤੇ ਇਕ ਹੋਰ ਮਹਿੰਗਾਈ ਦੀ ਮਾਰ ਪੈਣ ਜਾ ਰਹੀ ਹੈ। ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਹੁਣ ਗਾਹਕਾਂ ਨੂੰ 2 ਰੁਪਏ ਪ੍ਰਤੀ ਲੀਟਰ ਮੌਜੂਦਾ ਰੇਟ ਤੋਂ ਵਾਧੂ ਦੇਣਾ ਪਵੇਗਾ। ਦਿੱਲੀ-ਐੱਨ.ਸੀ.ਆਰ. ਸਮੇਤ ਦੇੜ ਭਰ ਦੇ ਸਾਰੇ ਸੂਬਿਆਂ ਲਈ ਨਵੀਂ ਕੀਮਤ 30 ਅਪ੍ਰੈਲ ਯਾਨੀ ਕੱਲ੍ਹ ਤੋਂ ਲਾਗੂ ਹੋਵੇਗੀ।
ਕੰਪਨੀ ਦਾ ਕਹਿਣਾ ਹੈ ਕਿ ਕੀਮਤਾਂ ਇਸ ਲਈ ਵਧਾਈਆਂ ਗਈਆਂ ਹਨ ਕਿਉਂਕਿ ਦੁੱਧ ਲੈਣ ਦੀ ਲਾਗਤ 'ਚ 4 ਤੋਂ 5 ਰੁਪਏ ਤਕ ਦਾ ਵਾਧਾ ਹੋਇਆ ਹੈ। ਇਸਦਾ ਵੱਡਾ ਕਾਰਨ ਦੇਸ਼ ਭਰ 'ਚ ਗਰਮੀ ਦੇ ਸੀਜ਼ਨ ਦੀ ਜਲਦੀ ਸ਼ੁਰੂਆਤ ਹੋਣਾ ਅਤੇ ਹੀਟਵੇਵ ਹੈ, ਜਿਸ ਨਾਲ ਪਸ਼ੂਆਂ ਦਾ ਦੂੱਧ ਉਤਪਾਦਨ ਘੱਟ ਗਿਆ ਹੈ।