ਹੁਣ ਵਾਹਗਾ ਬਾਰਡਰ ''ਤੇ ਰੀਟਰੀਟ ਸੈਰੇਮਨੀ ਬੰਦ, ਸੈਲਾਨੀਆਂ ਦੀ ਐਂਟਰੀ ''ਤੇ ਲੱਗਾ BAN

Wednesday, May 07, 2025 - 02:49 PM (IST)

ਹੁਣ ਵਾਹਗਾ ਬਾਰਡਰ ''ਤੇ ਰੀਟਰੀਟ ਸੈਰੇਮਨੀ ਬੰਦ, ਸੈਲਾਨੀਆਂ ਦੀ ਐਂਟਰੀ ''ਤੇ ਲੱਗਾ BAN

ਅੰਮ੍ਰਿਤਸਰ (ਵੈੱਬ ਡੈਸਕ, ਨੀਰਜ) : ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ ਜਿੱਥੇ ਪੰਜਾਬ 'ਚ ਕਈ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ ਅਤੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਏਅਰਪੋਰਟ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ, ਉੱਥੇ ਹੀ ਹੁਣ ਬੀ. ਐੱਸ. ਐੱਫ. ਅੰਮ੍ਰਿਤਸਰ ਨੇ ਅਟਾਰੀ ਬਾਰਡਰ ਵਿਖੇ ਹੋਣ ਵਾਲੀ ਰੀਟਰੀਟ ਸੈਰੇਮਨੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਆਪਰੇਸ਼ਨ ਸਿੰਦੂਰ' ਮਗਰੋਂ CM ਭਗਵੰਤ ਮਾਨ ਦਾ ਵੱਡਾ ਬਿਆਨ, 'ਸਾਨੂੰ ਭਾਰਤੀ ਫ਼ੌਜ 'ਤੇ ਮਾਣ'

ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਹੁਣ ਇੱਥੇ ਹੋਣ ਵਾਲੀ ਰੀਟਰੀਟ ਸੈਰੇਮਨੀ ਬੰਦ ਰਹੇਗੀ। ਅੱਜ ਜਿਹੜੇ ਸੈਲਾਨੀ ਰੀਟਰੀਟ ਸੈਰੇਮਨੀ ਦੇਖਣ ਲਈ ਪੁੱਜੇ ਸਨ, ਉਨ੍ਹਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ। ਬੀ. ਐੱਸ. ਐੱਫ. ਵਲੋਂ ਕਿਸੇ ਵੀ ਸੈਲਾਨੀ ਨੂੰ ਇੰਟਰਗੇਟਿੰਗ ਚੈੱਕ ਪੋਸਟ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : BBMB ਦੀ ਪਟੀਸ਼ਨ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ, ਜਾਣੋ ਅਦਾਲਤ 'ਚ ਕੀ ਹੋਇਆ

ਬੀ. ਐੱਸ. ਐੱਫ. ਦਾ ਕਹਿਣਾ ਹੈ ਕਿ ਰੀਟਰੀਟ ਸੈਰੇਮਨੀ ਬੰਦ ਹੋਣ ਦੇ ਬਾਵਜੂਦ ਝੰਡਾ ਉਤਾਰਨ ਦੀ ਰਸਮ ਪਹਿਲਾਂ ਹੀ ਤਰ੍ਹਾਂ ਹੀ ਜਾਰੀ ਰਹੇਗੀ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਦੋਂ ਵੀ ਤਣਾਅਪੂਰਨ ਮਾਹੌਲ ਬਣਦਾ ਹੈ ਜਾਂ ਜੰਗ ਸ਼ੁਰੂ ਹੁੰਦੀ ਹੈ ਤਾਂ ਰੀਟਰੀਟ ਸੈਰੇਨਮੀ ਪਰੇਡ ਨੂੰ ਬੰਦ ਕਰ ਦਿੱਤਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News