1000 ਡਾਂਸਰਜ਼ ਨਾਲ ਸ਼ਾਹਰੁਖ ਨੇ ਸ਼ੂਟ ਕੀਤਾ ‘ਜਵਾਨ’ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’

Wednesday, Jul 26, 2023 - 04:06 PM (IST)

1000 ਡਾਂਸਰਜ਼ ਨਾਲ ਸ਼ਾਹਰੁਖ ਨੇ ਸ਼ੂਟ ਕੀਤਾ ‘ਜਵਾਨ’ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’

ਮੁੰਬਈ (ਬਿਊਰੋ) - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਬਹੁਤ ਉਡੀਕੀ ਜਾਣ ਵਾਲੀ ਫ਼ਿਲਮ ‘ਜਵਾਨ’ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਬਿਲਕੁਲ ਵੀ ਘੱਟ ਨਾ ਹੋਵੇ, ਇਸ ਦੇ ਲਈ ਪੂਰੀ ਟੀਮ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ‘ਜਵਾਨ’ ਦੇ ਸ਼ਾਨਦਾਰ ਪ੍ਰੀਵਿਊ ਤੋਂ ਬਾਅਦ ਹਰ ਪਾਸੇ ਹਲਚਲ ਮਚ ਗਈ ਹੈ, ਹੁਣ ਵਾਰੀ ਫ਼ਿਲਮ ਦੇ ਪਹਿਲੇ ਗਾਣੇ ਦੀ ਹੈ, ਜਿਸ ਦੇ ਬੋਲ ਹਨ ‘ਜ਼ਿੰਦਾ ਬੰਦਾ’। 

ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ

ਇਸ ਗੀਤ ਦੀ ਲਾਂਚਿੰਗ ਨੇੜੇ ਹੈ ਤੇ ਇਸ ਦੇ ਨਾਲ ਹੀ ਇੰਟਰਨੈੱਟ ’ਤੇ ਕਿਆਸ ਸ਼ੁਰੂ ਹੋ ਗਏ ਹਨ ਕਿ ਇਹ ਕਿੰਨਾ ਸ਼ਾਨਦਾਰ ਹੋਵੇਗਾ। ਗੀਤ ਦੀ ਸ਼ੂਟਿੰਗ ਪੰਜ ਦਿਨਾਂ ਦੇ ਅੰਦਰ ਚੇਨਈ ’ਚ ਕੀਤੀ ਗਈ ਹੈ, ਜਿਸ ’ਚ 1000 ਤੋਂ ਵੱਧ ਡਾਂਸਰਜ਼ ਸ਼ਾਮਲ ਹੋਣਗੇ। 15 ਕਰੋੜ ਤੋਂ ਜ਼ਿਆਦਾ ਦੇ ਬਜਟ ’ਚ ਬਣਿਆ ਗਾਣਾ ‘ਜ਼ਿੰਦਾ ਬੰਦਾ’ ’ਚ ਸ਼ਾਹਰੁਖ ਖਾਨ ਨੂੰ ਹਜ਼ਾਰਾਂ ਲੜਕੀਆਂ ਨਾਲ ਡਾਂਸ ਕਰਦੇ ਦਿਖਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ

ਪਿਛਲੇ ਦਿਨੀਂ ਸ਼ਾਹਰੁਖ ਨੇ ਗੰਜੇ ਲੁੱਕ ’ਚ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਮੇਕਰਸ ਨੇ ਫ਼ਿਲਮ ਦੇ ਇਕ ਹੋਰ ਲੀਡ ਐਕਟਰ ਵਿਜੇ ਸੇਤੂਪਤੀ ਦਾ ਨਵਾਂ ਲੁੱਕ ਸ਼ੇਅਰ ਕੀਤਾ ਹੈ। 45 ਸਾਲਾ ਇਹ ਅਦਾਕਾਰ ਐਨਕਾਂ ਪਹਿਨੀ ਡੈਡਲੀ ਲੁੱਕ ’ਚ ਨਜ਼ਰ ਆ ਰਿਹਾ ਹੈ। ਇਹ ਪੋਸਟਰ ਵਿਜੇ ਦੇ ਪ੍ਰਸ਼ੰਸਕਾਂ ਲਈ ਇਕ ਟ੍ਰੀਟ ਦੀ ਤਰ੍ਹਾਂ ਹੈ ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖ਼ਾਨ ਤੇ ਵਿਜੇ ਸੇਤੂਪਤੀ ‘ਜਵਾਨ’ ਰਾਹੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਵਿਜੇ ਨੇ ਆਪਣੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ਸ਼ਾਹਰੁਖ ਖ਼ਾਨ ਲਈ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਕਈ ਵਾਰ ਵਿਜੇ ਦੀ ਤਾਰੀਫ਼ ਕਰ ਚੁੱਕੇ ਹਨ। ਸ਼ਾਹਰੁਖ ਮੁਤਾਬਕ ਵਿਜੇ ਇਕ ‘ਪਾਗਲ’ ਹੈ ਤੇ ਉਹ ਆਪਣੇ ਕਿਰਦਾਰ ’ਚ ਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News