ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ
Sunday, May 04, 2025 - 11:41 AM (IST)

ਜਲੰਧਰ (ਵੈੱਬ ਡੈਸਕ, ਗੁਲਸ਼ਨ)- ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅੱਜ ਮਈ ਮਹੀਨੇ ਦਾ ਪਹਿਲਾ ਭੰਡਾਰਾ ਹੈ। ਪਹਿਲੇ ਭੰਡਾਰੇ ਦੌਰਾਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਚੁਣੇ ਗਏ ਆਪਣੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਪਹਿਲਾ ਸਤਿਸੰਗ ਕੀਤਾ। ਸਤਿਸੰਗ ਦੌਰਾਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਸਟੇਜ 'ਤੇ ਮੌਜੂਦ ਰਹੇ। ਇਥੇ ਦੱਸ ਦੇਈਏ ਕਿ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਦੇ ਉਤਰਾਧਿਕਾਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਪਹਿਲੀ ਵਾਰ ਸਤਿੰਸਗ ਕੀਤਾ ਗਿਆ ਹੈ। ਇਸ ਦੌਰਾਨ ਸੰਗਤ ਕਾਫ਼ੀ ਭਾਵੁਕ ਨਜ਼ਰ ਆਈ।
ਇਥੇ ਦੱਸਣਯੋਗ ਹੈ ਕਿ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ 2 ਸਤੰਬਰ 2024 ਨੂੰ ਆਪਣਾ ਉਤਰਾਅਧਿਕਾਰੀ ਐਲਾਨਿਆ ਗਿਆ ਸੀ। 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਉਨ੍ਹਾਂ ਵੱਲੋਂ ਡੇਰਾ ਬਿਆਸ ਦੇ ਮੁਖੀ ਚੁਣਿਆ ਗਿਆ ਸੀ। ਹਜ਼ੂਰ ਮਹਾਰਾਜ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰਾਂ ਵਿਚੋਂ ਹਨ। 2 ਸਤੰਬਰ ਦੀ ਦੁਪਿਹਰ ਨੂੰ ਡੇਰਾ ਬਿਆਸ ਵੱਲੋਂ ਇਕ ਪੱਤਰ ਤਹਿਤ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਡੇਰਾ ਬਿਆਸ ਦੇ ਅਗਲੇ ਮੁਖੀ ਜਸਦੀਪ ਸਿੰਘ ਗੱਲ ਹੋਣਗੇ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e