ਪੁੱਤਰ ਦੀ ਇੱਛਾ ’ਚ ਰਾਖਸ਼ਸ ਬਣਿਆ ਪਤੀ, ਪਤਨੀ ਦਾ ਗਲ ਘੁੱਟ ਕੇ ਕੀਤਾ ਕਤਲ

Thursday, Apr 24, 2025 - 11:41 PM (IST)

ਪੁੱਤਰ ਦੀ ਇੱਛਾ ’ਚ ਰਾਖਸ਼ਸ ਬਣਿਆ ਪਤੀ, ਪਤਨੀ ਦਾ ਗਲ ਘੁੱਟ ਕੇ ਕੀਤਾ ਕਤਲ

ਲੁਧਿਆਣਾ (ਰਾਮ) : ਜਮਾਲਪੁਰ ਇਲਾਕੇ ਤੋਂ ਇਕ ਸ਼ਰਮਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁੰਦਲ ਚੌਕ ’ਚ ਰਹਿਣ ਵਾਲੇ ਅਮਿਤ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਪ੍ਰਿਯੰਕਾ ਦਾ ਸਿਰਫ ਇਸ ਲਈ ਗਲਾ ਘੁੱਟ ਕੇ ਕਤਲ ਕਰ ਦਿੱਤਾ, ਕਿਉਂਕਿ ਉਹ ਬੇਟੀ ਨਹੀਂ ਸਗੋਂ ਬੇਟਾ ਚਾਹੁੰਦਾ ਸੀ। ਸਭ ਤੋਂ ਦੁੱਖਦਾਈ ਪਹਿਲੂ ਇਹ ਹੈ ਕਿ ਪ੍ਰਿਯੰਕਾ ਨੇ ਡੇਢ ਮਹੀਨੇ ਪਹਿਲਾਂ ਹੀ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਸੀ।

ਪੰਜਾਬ ਸਰਕਾਰ ਨੇ ਫੈਕਟਰੀਆਂ ਦੇ ਇਮਾਰਤੀ ਨਕਸ਼ਿਆਂ ਸਬੰਧੀ ਲਿਆ ਵੱਡਾ ਫੈਸਲਾ

ਜਾਣਕਾਰੀ ਮੁਤਾਬਕ ਅਮਿਤ ਅਤੇ ਪ੍ਰਿਯੰਕਾ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਦੋਵੇਂ ਜਮਾਲਪੁਰ ਦੇ ਹੁੰਦਲ ਚੌਕ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਅਮਿਤ ਪ੍ਰਾਈਵੇਟ ਨੌਕਰੀ ਕਰਦਾ ਸੀ, ਜਦੋਂ ਕਿ ਪ੍ਰਿਯੰਕਾ ਘਰੇਲੂ ਔਰਤ ਸੀ। ਪਹਿਲਾਂ ਤਾਂ ਸਭ ਕੁਝ ਆਮ ਵਾਂਗ ਸੀ ਪਰ ਬੇਟੀ ਦੇ ਜਨਮ ਤੋਂ ਬਾਅਦ ਰਿਸ਼ਤੇ ’ਚ ਕੁੜੱਤਣ ਆ ਗਈ। ਅਮਿਤ ਨੂੰ ਬੇਟਾ ਚਾਹੀਦਾ ਸੀ ਅਤੇ ਉਹ ਅਕਸਰ ਪ੍ਰਿਯੰਕਾ ਨੂੰ ਬੇਟੀ ਨੂੰ ਜਨਮ ਦੇਣ ਲਈ ਤਾਅਨੇ ਮਾਰਦਾ ਸੀ।

ਘਟਨਾ ਵਾਲੇ ਦਿਨ ਵੀ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ। ਗੁੱਸੇ ’ਚ ਅਮਿਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਪ੍ਰਿਯੰਕਾ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਗੁਆਂਢੀਆਂ ਨੂੰ ਗੁੰਮਰਾਹ ਕਰਨ ਲਈ ਰੌਲਾ ਪਾਇਆ ਕਿ ਪ੍ਰਿਯੰਕਾ ਅਚਾਨਕ ਬੇਹੋਸ਼ ਹੋ ਗਈ। ਗੁਆਂਢੀਆਂ ਦੀ ਮਦਦ ਨਾਲ ਉਸ ਨੇ ਡਾਕਟਰ ਨੂੰ ਬੁਲਾਇਆ, ਜਿਸ ਨੇ ਜਾਂਚ ਤੋਂ ਬਾਅਦ ਪ੍ਰਿਯੰਕਾ ਨੂੰ ਮ੍ਰਿਤਕ ਐਲਾਨ ਦਿੱਤਾ।

ਭਾਰਤੀ ਹਵਾਈ ਫੌਜ ਨੇ ਕੀਤਾ ਜੰਗੀ ਅਭਿਆਸ 'ਆਕਰਮਣ', ਰਾਫੇਲ ਤੇ ਸੁਖੋਈ-30 ਸ਼ਾਮਲ

ਕਤਲ ਦੀ ਸੱਚਾਈ ਉਦੋਂ ਸਾਹਮਣੇ ਆਈ, ਜਦੋਂ ਪ੍ਰਿਯੰਕਾ ਦੇ ਭਰਾ ਤ੍ਰਿਭੁਵਨ ਨੂੰ ਫੋਨ ’ਤੇ ਉਸ ਦੀ ਮੌਤ ਦੀ ਸੂਚਨਾ ਦਿੱਤੀ ਗਈ। ਜਿਉਂ ਹੀ ਤ੍ਰਿਭੁਵਨ ਮੌਕੇ ’ਤੇ ਪਹੁੰਚਿਆ ਤਾਂ ਉਸ ਨੇ ਆਪਣੀ ਭੈਣ ਦੇ ਗਲੇ ’ਤੇ ਉਂਗਲਾਂ ਦੇ ਨਿਸ਼ਾਨ ਦੇਖੇ। ਇਹ ਦੇਖ ਕੇ ਉਸ ਨੇ ਆਪਣੀ ਭੈਣ ਦਾ ਕਤਲ ਹੋਣ ਦਾ ਸ਼ੱਕ ਜਤਾਇਆ ਅਤੇ ਤੁਰੰਤ ਥਾਣਾ ਜਮਾਲਪੁਰ ਨੂੰ ਸੂਚਿਤ ਕੀਤਾ।

ਪਹਿਲਗਾਮ ਹਮਲੇ 'ਤੇ ਪਾਕਿ ਫੌਜ ਦੇ ਜਵਾਨ ਦਾ ਵੱਡਾ ਖੁਲਾਸਾ! ਦੱਸਿਆ ਕਿਸ ਨੇ ਕੀਤਾ ਹਮਲਾ ਤੇ ਕਿਥੋਂ ਆਏ ਹਥਿਆਰ?

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਪ੍ਰਿਯੰਕਾ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਪੁਲਸ ਨੇ ਮੌਕੇ ਤੋਂ ਦੋਸ਼ੀ ਅਮਿਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਮਾਲਪੁਰ ਥਾਣਾ ਇੰਚਾਰਜ ਨੇ ਦੱਸਿਆ ਕਿ ਪ੍ਰਿਯੰਕਾ ਦੇ ਕਤਲ ਦਾ ਭੇਤ ਸੁਲਝਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News