ਜ਼ੀ ਪੰਜਾਬੀ ਨਵੇਂ ਸ਼ੋਅ ‘ਅੰਤਾਂਕਸ਼ਰੀ’ ਨਾਲ ਦਰਸ਼ਕਾਂ ਨੂੰ ਯਾਦ ਕਰਵਾਏਗਾ ਪੁਰਾਣਾ ਸਮਾਂ

01/22/2021 2:34:59 PM

ਚੰਡੀਗੜ੍ਹ (ਬਿਊਰੋ)– ਪੰਜਾਬ ਦਾ ਪਹਿਲਾ ਮਨੋਰੰਜਨ ਚੈਨਲ ਜ਼ੀ ਪੰਜਾਬੀ ਸਾਰੀਆਂ ਸ਼ੈਲੀਆਂ ’ਚ ਆਪਣਾ ਸਰਵਸ੍ਰੇਸ਼ਠ ਪੱਖ ਰੱਖਣ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ’ਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ‘ਮਾਵਾਂ ਠੰਡੀਆਂ ਛਾਵਾਂ’ ਤੇ ਇਕ ਸੈਲੇਬ੍ਰਿਟੀ ਚੈਟ ਸ਼ੋਅ ‘ਦਿਲ ਦੀਆਂ ਗੱਲਾਂ’ ਵਰਗੇ ਸ਼ੋਅ ਦੇ ਐਲਾਨ ਤੋਂ ਬਾਅਦ ਜ਼ੀ ਪੰਜਾਬੀ ਪਹਿਲੀ ਵਾਰ ਮਾਸਟਰ ਸਲੀਮ ਤੇ ਮੰਨਤ ਨੂਰ ਨਾਲ ਮਿਲ ਕੇ ਪੰਜਾਬੀ ’ਚ ਭਾਰਤ ਦੇ ਪਸੰਦੀਦਾ ਸੰਗੀਤ ਖੇਡ ‘ਅੰਤਾਂਕਸ਼ਰੀ’ ਨੂੰ ਲਾਂਚ ਕਰਨ ਲਈ ਤਿਆਰ ਹੈ। ਇਹ ਸ਼ੋਅ 23 ਜਨਵਰੀ 2021 ਤੋਂ ਹਰ ਸ਼ਨੀਵਾਰ-ਐਤਵਾਰ ਸ਼ਾਮ 7:00 ਵਜੇ ਪ੍ਰਸਾਰਿਤ ਹੋਵੇਗਾ।

PunjabKesari

‘ਅੰਤਾਂਕਸ਼ਰੀ’ ਦਾ ਮੰਤਵ ਖੇਡ ਦੇ ਪੁਰਾਣੇ ਰੂਪ ਨੂੰ ਮਾਡਰਨ ਅਹਿਸਾਸ ਦੇਣਾ ਹੈ। ਦਰਸ਼ਕਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨ ਤੋਂ ਲੈ ਕੇ ਸ਼ੋਅ ’ਚ ਕੁਝ ਮਜ਼ੇਦਾਰ ਸੈਗਮੈਂਟ ਦੇ ਨਾਲ ਮੁਕਾਬਲੇ ਨੂੰ ਹੋਰ ਵੀ ਗੰਭੀਰ ਕਰਨ ਲਈ ਅਲੱਗ-ਅਲੱਗ ਰਾਊਂਡ ਹੋਣਗੇ।

PunjabKesari

ਕਾਮੇਡੀ ਤੋਂ ਲੈ ਕੇ ਡਰਾਮਾ ਸ਼ੋਅ ਬਣਾਉਣ ਤੋਂ ਬਾਅਦ ਜ਼ੀ ਪੰਜਾਬੀ ਦੀ ‘ਅੰਤਾਂਕਸ਼ਰੀ’ ਯਕੀਨੀ ਰੂਪ ਨਾਲ ਉਸ ਜਨੂੰਨ ਨੂੰ ਫੜੇਗੀ, ਜੋ ਪੰਜਾਬੀ ਦਰਸ਼ਕਾਂ ’ਚ ਸੰਗੀਤ ਨੂੰ ਲੈ ਕੇ ਹੈ। ਮਾਸਟਰ ਸਲੀਮ ਤੇ ਮੰਨਤ ਨੂਰ ਦਾ ਇਸ ਪ੍ਰਾਜੈਕਟ ’ਚ ਹੋਣਾ ਤੇ ਸੰਗੀਤ ’ਚ ਉਨ੍ਹਾਂ ਦੀ ਸਮਝ ਇਸ ਸ਼ੋਅ ਨੂੰ ਸਿਰਫ ਦੇਖਣ ’ਚ ਹੀ ਨਹੀਂ, ਸਗੋਂ ਸੁਣਨ ’ਚ ਵੀ ਚਾਰ ਚੰਨ ਲਗਾ ਦੇਵੇਗੀ।

PunjabKesari

ਮਾਸਟਰ ਸਲੀਮ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ, ‘ਮੈਂ ਜ਼ੀ ਪੰਜਾਬੀ ਦੇ ਨਾਲ ਉਨ੍ਹਾਂ ਦੇ ਸ਼ੋਅ ‘ਅੰਤਾਂਕਸ਼ਰੀ’ ਨਾਲ ਜੁੜਨ ਲਈ ਬਹੁਤ ਹੀ ਉਤਸ਼ਾਹਿਤ ਹਾਂ। ਇਹ ਬਚਪਨ ਤੋਂ ਮੇਰੀ ਮਨਪਸੰਦ ਖੇਡ ਰਹੀ ਹੈ। ਮੈਨੂੰ ਸਕੂਲ ਦੇ ਦਿਨਾਂ ’ਚ ਦੋਸਤਾਂ, ਪਰਿਵਾਰ ਨਾਲ ‘ਅੰਤਾਂਕਸ਼ਰੀ’ ਖੇਡਣਾ ਯਾਦ ਹੈ। ਇਸ ਨਾਲ ਜੁੜੀਆਂ ਹੋਰ ਵੀ ਕਈ ਯਾਦਾਂ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News