ਵਾਈ. ਆਰ. ਐੱਫ਼. ਨੇ ਕੀਤਾ ਫ਼ਿਲਮ ‘ਵਿਜੇ 69’ ਬਣਾਉਣ ਦਾ ਐਲਾਨ

Saturday, May 06, 2023 - 12:03 PM (IST)

ਵਾਈ. ਆਰ. ਐੱਫ਼. ਨੇ ਕੀਤਾ ਫ਼ਿਲਮ ‘ਵਿਜੇ 69’ ਬਣਾਉਣ ਦਾ ਐਲਾਨ

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ (ਵਾਈ. ਆਰ. ਐੱਫ਼.) ਨੇ ਡਿਜੀਟਲ ਲੀਕ ਤੋਂ ਹੱਟ ਕੇ ਕੁਝ ਬਿਹਤਰੀਨ ਕੰਟੈਂਟ ਦਾ ਨਿਰਮਾਣ ਕਰਨ ਦੀ ਆਪਣੀ ਇੱਛਾ ਬਾਰੇ ਦੱਸਿਆ ਹੈ। ਵਾਈ. ਆਰ. ਐੱਫ. ਐਂਟਰਟੇਨਮੈਂਟ ਦੇ ਬੈਨਰ ਹੇਠ ਆਪਣੇ ਤੀਜੇ ਪ੍ਰਾਜੈਕਟ ‘ਵਿਜੇ 69’ ਦਾ ਐਲਾਨ ਕੀਤਾ ਹੈ।

ਅਨੁਪਮ ਖੇਰ ਸਟਾਰਰ ਫ਼ਿਲਮ ਨੂੰ ਓ. ਟੀ. ਟੀ. ਲਈ ਵਿਸ਼ੇਸ਼ ਤੌਰ ’ਤੇ ਬਣਾਇਆ ਜਾਵੇਗਾ, ਜੋ ਹਰ ਕਿਸੇ ਦੀ ਜ਼ਿੰਦਗੀ ਨਾਲ ਜੁੜੀ ਫ਼ਿਲਮ ਹੋਵੇਗੀ। ਫ਼ਿਲਮ ’ਚ ਅਨੁਪਮ ਖੇਰ ਇਕ ਸੈਕਸਾਜੈਨੇਰੀਅਨ ਪੁਰਸ਼ ਦੀ ਭੂਮਿਕੀ ਨਿਭਾਅ ਰਹੇ ਹਨ, ਜੋ 69 ਸਾਲ ਦੀ ਉਮਰ ’ਚ ਇਕ ਟ੍ਰਾਏਐਥਲਾਨ ਮੁਕਾਬਲੇ ’ਚ ਹਿੱਸਾ ਲੈਣ ਦਾ ਫ਼ੈਸਲਾ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਦੇ ਸ਼ੋਅ 'ਚ ਫ਼ਿਲਮ 'ਗੋਡੇ ਗੋਡੇ ਚਾਅ' ਦੀ ਚਰਚਾ, ਜਦੋਂ ਕਾਮੇਡੀਅਨ ਨੇ ਸੋਨਮ ਦੀ ਤਸਵੀਰ ਵੇਖ ਆਖ ਦਿੱਤੀ ਇਹ ਗੱਲ

ਫ਼ਿਲਮ ਦਾ ਨਿਰਦੇਸ਼ਨ ਅਕਸ਼ੇ ਰਾਏ ਕਰਨਗੇ, ਜਿਨ੍ਹਾਂ ਨੇ ਪਹਿਲਾਂ ਵਾਈ. ਆਰ. ਐੱਫ. ਨਾਲ ‘ਮੇਰੀ ਪਿਆਰੀ ਬਿੰਦੂ’ ਦਾ ਨਿਰਦੇਸ਼ਨ ਕੀਤਾ ਹੈ। ‘ਵਿਜੇ 69’ ਦਾ ਨਿਰਮਾਣ ਵਾਈ. ਆਰ. ਐੱਫ਼. ਦੇ ਹੋਮਗ੍ਰੋਨ ਮਨੀਸ਼ ਸ਼ਰਮਾ ਕਰ ਰਹੇ ਹਨ, ਜਿਸ ਨੇ ਪਹਿਲਾਂ ‘ਬੈਂਡ ਬਾਜਾ ਬਾਰਾਤ’ ਦਾ ਨਿਰਦੇਸ਼ਨ ਕੀਤਾ ਸੀ। ਵਾਈ. ਆਰ. ਐੱਫ. ਦੀ ਓ. ਟੀ. ਟੀ. ਸੀਰੀਜ਼ ’ਚ 1984 ਭੋਪਾਲ ਗੈਸ ਤ੍ਰਾਸਦੀ ’ਤੇ ਆਧਾਰਿਤ ‘ਦਿ ਰੇਲਵੇ ਮੈਨ’ ਵੀ ਸ਼ਾਮਲ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News