ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਦੇ ਮੂੰਹ ’ਚੋਂ ਨਿਕਲਿਆ ਖ਼ੂਨ, ਹਾਲਤ ਨਾਜ਼ੁਕ

Thursday, May 04, 2023 - 11:01 AM (IST)

ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਦੇ ਮੂੰਹ ’ਚੋਂ ਨਿਕਲਿਆ ਖ਼ੂਨ, ਹਾਲਤ ਨਾਜ਼ੁਕ

ਮੁੰਬਈ (ਬਿਊਰੋ)– ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਅਰਮਾਨ ਮਲਿਕ ਆਪਣੇ ਪਰਿਵਾਰ ’ਚ ਨਵੇਂ ਮਹਿਮਾਨਾਂ ਦੇ ਸਵਾਗਤ ਲਈ ਇੰਟਰਨੈੱਟ ’ਤੇ ਛਾਏ ਹੋਏ ਹਨ। ਹਾਲ ਹੀ ’ਚ ਯੂਟਿਊਬਰ ਅਰਮਾਨ ਮਲਿਕ ਤਿੰਨ ਬੱਚਿਆਂ ਦੇ ਪਿਤਾ ਬਣੇ ਹਨ।

ਜਿਥੇ ਪਿਛਲੇ ਦਿਨੀਂ ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਪਾਇਲ ਪਹਿਲਾਂ ਹੀ ਇਕ ਪੁੱਤਰ ਚਿਰਾਯੂ ਮਲਿਕ ਦੀ ਮਾਂ ਹੈ, ਜਦਕਿ ਇਕ ਵਾਰ ਫਿਰ ਉਸ ਨੇ ਇਕ ਪੁੱਤਰ ਤੇ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਯੂਟਿਊਬਰ ਨੇ ਇਨ੍ਹਾਂ ਦੇ ਨਾਵਾਂ ਦਾ ਵੀ ਖ਼ੁਲਾਸਾ ਕੀਤਾ ਹੈ।

ਡਿਲਿਵਰੀ ਤੋਂ ਬਾਅਦ ਤੋਂ ਹੀ ਪਾਇਲ ਦੀ ਸਿਹਤ ਠੀਕ ਨਹੀਂ ਹੈ। ਹੁਣ ਅਚਾਨਕ ਪਾਇਲ ਦੇ ਮੂੰਹ ’ਚੋਂ ਖ਼ੂਨ ਆਉਣ ਲੱਗਾ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਅਯਾਨ ਨੂੰ ਵੀ ਪੀਲੀਆ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਕੰਵਰ ਚਾਹਲ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਅਰਮਾਨ ਮਲਿਕ ਨੇ ਹਾਲ ਹੀ ’ਚ ਇਕ ਵਲਾਗ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਬੁਰੀ ਖ਼ਬਰ ਸਾਂਝੀ ਕੀਤੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਪਾਇਲ ਦੀ ਸਿਹਤ ਕਾਫੀ ਖ਼ਰਾਬ ਹੈ, ਉਹ ਰੋ ਰਹੀ ਹੈ। ਇਸ ਤੋਂ ਬਾਅਦ ਅਰਮਾਨ ਉਨ੍ਹਾਂ ਨੂੰ ਪੁੱਛਦਾ ਹੈ ਕਿ ਕੀ ਹੋਇਆ। ਇਸ ’ਤੇ ਪਾਇਲ ਦਾ ਕਹਿਣਾ ਹੈ ਕਿ ਉਸ ਦੇ ਪੂਰੇ ਸਰੀਰ ’ਚ ਬਹੁਤ ਦਰਦ ਹੈ। ਅਰਮਾਨ ਉਸ ਨੂੰ ਕ੍ਰਿਤਿਕਾ ਮਲਿਕ ਦੇ ਨਾਲ ਹਸਪਤਾਲ ਜਾਣ ਲਈ ਕਹਿੰਦਾ ਹੈ।

ਫਿਰ ਡਾਕਟਰ ਪਾਇਲ ਦੇ ਘਰ ਆਉਂਦਾ ਹੈ ਤੇ ਉਸ ਨੂੰ ਡਰਿੱਪ ਲਗਾਉਂਦਾ ਹੈ। ਬਾਅਦ ’ਚ ਪਾਇਲ ਨੂੰ ਖੰਘ ’ਚ ਖ਼ੂਨ ਆਉਂਦਾ ਹੈ, ਜਿਸ ਤੋਂ ਬਾਅਦ ਪੂਰਾ ਪਰਿਵਾਰ ਘਬਰਾ ਜਾਂਦਾ ਹੈ। ਇਸ ਤੋਂ ਬਾਅਦ ਪਾਇਲ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ। ਪਾਇਲ ਸਮੇਤ ਪੂਰਾ ਪਰਿਵਾਰ ਡਰ ਜਾਂਦਾ ਹੈ ਕਿ ਉਨ੍ਹਾਂ ਨੂੰ ਕੁਝ ਹੋ ਸਕਦਾ ਹੈ। ਇਸ ਤੋਂ ਬਾਅਦ ਹਿੰਮਤ ਦਿਖਾਉਂਦਿਆਂ ਅਰਮਾਨ ਉਸ ਨੂੰ ਹਸਪਤਾਲ ਲਿਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਪਾਇਲ ਦਾ ਬਲੱਡ ਪ੍ਰੈਸ਼ਰ ਘੱਟ ਹੈ। ਉਸ ਦਾ ਸੀਟੀ ਸਕੈਨ ਵੀ ਕਰਵਾਈ ਗਈ ਹੈ।

ਵੀਡੀਓ ’ਚ ਅੱਗੇ ਦਿਖਾਇਆ ਗਿਆ ਹੈ ਕਿ ਪਾਇਲ ਦੀ ਰਿਪੋਰਟ ਦੇਖਣ ਤੋਂ ਬਾਅਦ ਡਾਕਟਰ ਦੱਸਦੇ ਹਨ ਕਿ ਪਾਇਲ ਦੇ ਫੇਫੜਿਆਂ ’ਚ ਥੋੜ੍ਹੀ ਇੰਫੈਕਸ਼ਨ ਹੈ। ਇਸੇ ਕਰਕੇ ਉਨ੍ਹਾਂ ਨੂੰ ਖੰਘ ਹੋ ਰਹੀ ਹੈ ਤੇ ਕਈ ਵਾਰ ਇਸ ਨਾਲ ਖ਼ੂਨ ਵੀ ਆ ਜਾਂਦਾ ਹੈ। ਡਾਕਟਰ ਦਾ ਕਹਿਣਾ ਹੈ ਕਿ ਉਸ ਨੂੰ ਦਾਖ਼ਲ ਕਰਨਾ ਪਵੇਗਾ। ਪਹਿਲਾਂ ਡਾਕਟਰ ਉਸ ਨੂੰ ਦਵਾਈਆਂ ਨਾਲ ਠੀਕ ਕਰਨਗੇ ਤੇ ਜੇਕਰ ਇਸ ਨਾਲ ਖ਼ੂਨ ਬੰਦ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਜਲਦ ਹੀ ਡਿਸਚਾਰਜ ਕਰ ਦੇਣਗੇ। ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਪਾਇਲ ਦੀ ਹਾਲਤ ’ਚ ਸੁਧਾਰ ਨਾ ਹੋਇਆ ਤਾਂ ਸਮੱਸਿਆ ਵੱਧ ਸਕਦੀ ਹੈ। ਅਰਮਾਨ ਮਲਿਕ ਨੇ ਦੱਸਿਆ ਕਿ ਪਾਇਲ ਦੀ ਸਿਹਤ ਨਾਜ਼ੁਕ ਹੈ। ਅਰਮਾਨ ਮਲਿਕ ਦੇ ਪ੍ਰਸ਼ੰਸਕ ਪਾਇਲ ਲਈ ਦੁਆਵਾਂ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News