ਯਸ਼ ਰਾਜ ਫਿਲਮਜ਼ ਇਸ ਹਫ਼ਤੇ ਰਿਲੀਜ਼ ਕਰੇਗਾ ''ਵਾਰ 2'' ਦਾ ਪਹਿਲਾ ਗੀਤ "ਆਵਨ ਜਾਵਨ"
Tuesday, Jul 29, 2025 - 05:20 PM (IST)

ਮੁੰਬਈ (ਏਜੰਸੀ)- ਯਸ਼ ਰਾਜ ਫਿਲਮਜ਼ (YRF) ਇਸ ਹਫ਼ਤੇ 'ਵਾਰ 2' ਦਾ ਪਹਿਲਾ ਗੀਤ "ਆਵਨ ਜਾਵਨ" ਰਿਲੀਜ਼ ਕਰੇਗਾ। 'ਵਾਰ 2' ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਅੱਜ ਆਪਣੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਕਿ ਫਿਲਮ ਦਾ ਪਹਿਲਾ ਗੀਤ "ਆਵਨ ਜਾਵਨ" ਹੈ, ਜੋ ਇੱਕ ਗ੍ਰੋਵੀ, ਰੋਮਾਂਟਿਕ ਸੌਂਗ ਹੈ, ਜਿਸ ਵਿੱਚ ਸੁਪਰਸਟਾਰ ਰਿਤਿਕ ਰੋਸ਼ਨ ਅਤੇ ਕਿਆਰਾ ਅਡਵਾਨੀ ਪਹਿਲੀ ਵਾਰ ਸਕ੍ਰੀਨ ਸਪੇਸ ਸਾਂਝਾ ਕਰਦੇ ਨਜ਼ਰ ਆਉਣਗੇ। ਅਯਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਬ੍ਰਹਮਾਸਤਰ ਦੇ ਬਲਾਕਬਸਟਰ ਗੀਤ "ਕੇਸਰੀਆ" ਦੀ ਟੀਮ ਇਕ ਵਾਰ ਫਿਰ "ਆਵਨ ਜਾਵਨ" ਲਈ ਇਕੱਠੇ ਆ ਰਹੀ ਹੈ!
ਅਯਾਨ ਨੇ ਲਿਖਿਆ, 'ਪ੍ਰੀਤਮ ਦਾਦਾ, ਅਮਿਤਾਭ (ਭੱਟਾਚਾਰੀਆ)। ਅਰਿਜੀਤ (ਸਿੰਘ)। ਰਿਤਿਕ ਅਤੇ ਕਿਆਰਾ ਦੀ ਸੁੰਦਰ ਊਰਜਾ ਜਦੋਂ ਉਹ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਆਏ। ਗ੍ਰੋਵੀ ਅਤੇ ਰੋਮਾਂਟਿਕ ਅਵਾਨ ਜਾਵਨ, ਇਟਲੀ ਸ਼ੂਟਿੰਗ ਦੌਰਾਨ ਇਹ ਸਾਡਾ ਸਾਉਂਡਟ੍ਰੈਕ ਸੀ ਅਤੇ ਇਸਨੂੰ ਬਣਾਉਣਾ ਸਾਡੇ ਲਈ 'ਵਾਰ 2' ਦੀਆਂ ਸਭ ਤੋਂ ਖੁਸ਼ਹਾਲ ਯਾਦਾਂ ਵਿੱਚੋਂ ਇੱਕ ਸੀ! ਇਸ ਹਫ਼ਤੇ ਸਾਰਿਆਂ ਨੂੰ ਇਹ ਸੁਣਾਉਣ ਲਈ ਇੰਤਜ਼ਾਰ ਨਹੀਂ ਕਰ ਪਾ ਰਿਹਾ ਹਾਂ।' 'ਵਾਰ 2' 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਰਿਤਿਕ ਰੋਸ਼ਨ, ਐੱਨ.ਟੀ.ਆਰ. ਜੂਨੀਅਰ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਹਨ।