ਗਿੰਨੀ ਨਾਲ ਕਿਉਂ ਹੋਈ ਕਪਿਲ ਸ਼ਰਮਾ ਦੀ ਲੜਾਈ? ਖ਼ੁਦ ਕਾਮੇਡੀਅਨ ਨੇ ਦੱਸਿਆ ਕਿਸ ਹਰਕਤ ਤੋਂ ਪਤਨੀ ਹੈ ਤੰਗ

Monday, Feb 20, 2023 - 12:16 PM (IST)

ਗਿੰਨੀ ਨਾਲ ਕਿਉਂ ਹੋਈ ਕਪਿਲ ਸ਼ਰਮਾ ਦੀ ਲੜਾਈ? ਖ਼ੁਦ ਕਾਮੇਡੀਅਨ ਨੇ ਦੱਸਿਆ ਕਿਸ ਹਰਕਤ ਤੋਂ ਪਤਨੀ ਹੈ ਤੰਗ

ਮੁੰਬਈ (ਬਿਊਰੋ)– ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਪ੍ਰਸ਼ੰਸਕਾਂ ਦੇ ਫੇਵਰੇਟ ਕੱਪਲ ਹਨ। ਕਪਿਲ ਤੇ ਗਿੰਨੀ ਵਿਚਾਲੇ ਪਿਆਰ ਤੇ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀ ਹੈ।

PunjabKesari

ਕਪਿਲ ਸ਼ਰਮਾ ਦੀ ਇਕ ਹਰਕਤ ਤੋਂ ਗਿੰਨੀ ਤੰਗ ਆ ਚੁੱਕੀ ਹੈ ਤੇ ਉਹ ਇਹ ਹੈ ਕਿ ਕਪਿਲ ਆਪਣੇ ਘਰ ’ਚ ਜ਼ਿਆਦਾ ਗੱਲ ਹੀ ਨਹੀਂ ਕਰਦੇ ਹਨ।

PunjabKesari

ਕਪਿਲ ਨੇ ਆਪਣੇ ਸ਼ੋਅ ’ਚ ਕਿਹਾ, ‘‘ਜਦੋਂ ਵੀ ਘਰ ’ਤੇ ਚੁੱਪ ਹੁੰਦਾ ਹਾਂ ਤਾਂ ਗਿੰਨੀ ਨੂੰ ਲੱਗਦਾ ਹੈ ਕਿ ਮੈਂ ਉਸ ਨਾਲ ਗੱਲ ਕਿਉਂ ਨਹੀਂ ਕਰ ਰਿਹਾ ਹਾਂ। ਅਜਿਹਾ ਨਹੀਂ ਹੈ ਕਿ ਮੈਂ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਸਗੋਂ ਮੈਂ ਘਰ ਜਾ ਕੇ ਕੁਝ ਦੇਰ ਸ਼ਾਂਤ ਰਹਿਣਾ ਚਾਹੁੰਦਾ ਹਾਂ।’’

PunjabKesari

ਕਪਿਲ ਨੇ ਦੱਸਿਆ ਕਿ ਸ਼ੋਅ ’ਚ ਇੰਨਾ ਬੋਲਣ ਤੋਂ ਬਾਅਦ ਉਹ ਘਰ ਜਾ ਕੇ ਕੁਝ ਸਮਾਂ ਸ਼ਾਂਤ ਰਹਿਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਸ਼ਾਂਤ ਰਹਿਣਾ ਪਤਨੀ ਗਿੰਨੀ ਨੂੰ ਵਧੀਆ ਨਹੀਂ ਲੱਗਦਾ ਹੈ।

PunjabKesari

ਕਪਿਲ ਨੇ ਕਿਹਾ ਕਿ ਗਿੰਨੀ ਨੂੰ ਹਮੇਸ਼ਾ ਉਨ੍ਹਾਂ ਤੋਂ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਘਰ ਜਾ ਕੇ ਉਸ ਨਾਲ ਗੱਲ ਕਿਉਂ ਨਹੀਂ ਕਰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News