ਜਦੋਂ ਸ਼ੋਅ ਦੌਰਾਨ ਸ਼ਰਾਬੀਆਂ ਨੇ ਪਾਇਆ ਅਦਾਕਾਰਾ ਨੀਨਾ ਗੁਪਤਾ ਨੂੰ ਘੇਰਾ

Wednesday, Jun 16, 2021 - 05:51 PM (IST)

ਜਦੋਂ ਸ਼ੋਅ ਦੌਰਾਨ ਸ਼ਰਾਬੀਆਂ ਨੇ ਪਾਇਆ ਅਦਾਕਾਰਾ ਨੀਨਾ ਗੁਪਤਾ ਨੂੰ ਘੇਰਾ

ਮੁੰਬਈ-ਅਦਾਕਾਰਾ ਨੀਨਾ ਗੁਪਤਾ ਏਨੀਂ ਦਿਨੀਂ ਆਪਣੀ ਆਟੋ ਬਾਇਓਗ੍ਰਾਫੀ ‘ਸੱਚ ਕਹੂੰ ਤੋ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਕਿਤਾਬ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਪਹਿਲੂਆਂ ਨੂੰ ਸਾਂਝਾ ਕੀਤਾ ਹੈ। ਇਸ ਬਾਇਓਗ੍ਰਾਫੀ ‘ਚ ਅਦਾਕਾਰਾ ਨੇ ਉਸ ਕਿੱਸੇ ਦਾ ਵੀ ਜ਼ਿਕਰ ਕੀਤਾ ਹੈ ਜਦੋਂ ਉਹ ਕਿਸੇ ਫੰਕਸ਼ਨ ‘ਚ ਪਰਫਾਰਮ ਕਰਨ ਗਈ ਸੀ ਅਤੇ ਉੱਥੇ ਸ਼ਰਾਬੀਆਂ ਨੇ ਉਸ ਨੂੰ ਘੇਰ ਲਿਆ ਸੀ।

PunjabKesari
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਖਲਨਾਇਕ ਫ਼ਿਲਮ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਗਾਣਾ 'ਚੋਲੀ ਕੇ ਪੀਛੇ' ਕਾਫ਼ੀ ਹਿੱਟ ਹੋਇਆ ਸੀ। ਜਿਸ ‘ਚ ਨੀਨਾ ਗੁਪਤਾ ਅਤੇ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪਰਫਾਰਮ ਕੀਤਾ ਸੀ। ਜਿਸ ਤੋਂ ਬਾਅਦ ਨੀਨਾ ਨੇ ਇੱਕ ਸੰਗੀਤ ਸੈਰੇਮਨੀ ‘ਚ ਪਰਫਾਰਮ ਕਰਨਾ ਸੀ। ਉਸ ਨੇ ਆਪਣੀ ਪਰਫਾਰਮੈਂਸ ਵੀ ਦੇ ਦਿੱਤੀ ਸੀ ਪਰ ਉਸੇ ਵੇਲੇ ਨਸ਼ੇ ‘ਚ ਟੱਲੀ ਕੁਝ ਲੋਕ ਦੁਬਾਰਾ ਉਸ ਨੂੰ ਸਟੇਜ ‘ਤੇ ਆ ਕੇ ਡਾਂਸ ਕਰਨ ਦੀ ਜ਼ਿੱਦ ਕਰਨ ਲੱਗ ਪਏ। ਇਹ ਵੇਖ ਕੇ ਉਹ ਕਾਫ਼ੀ ਡਰ ਗਈ ਸੀ ਕਿਉਂਕਿ ਉਸ ਸਮੇਂ ਉਸ ਦੇ ਨਾਲ ਉਸ ਦਾ ਸਿਰਫ਼ ਹੇਅਰ ਡਰੈੱਸਰ ਸੀ।

PunjabKesari

ਇਸ ਹਾਦਸੇ ਤੋਂ ਬਾਅਦ ਨੀਨਾ ਬੁਰੀ ਤਰ੍ਹਾਂ ਘਬਰਾ ਗਈ ਸੀ ਜਿਸ ਤੋਂ ਬਾਅਦ ਉਸ ਨੇ ਫ਼ੈਸਲਾ ਲਿਆ ਸੀ ਕਿ ਕਿਸੇ ਵੀ ਸ਼ੋਅ ‘ਚ ਉਦੋਂ ਹੀ ਜਾਵੇਗੀ ਜਦੋਂ ਪਹਿਲਾਂ ਹੀ ਪੂਰੀ ਪੇਮੈਂਟ ਦਿੱਤੀ ਜਾਵੇਗੀ।  


author

Aarti dhillon

Content Editor

Related News