ਵੈੱਬ ਸੀਰੀਜ਼ ‘ਯੂ. ਪੀ. 65’ ਲਈ ਭੋਜਪੁਰੀ ਸੁਪਰਹਿੱਟ ਗਾਣੇ ‘ਲਾਲੀਪਾਪ ਲਾਗੇਲੂ’ ਨੂੰ ਕੀਤਾ ਰੀਕ੍ਰਿਏਟ

06/07/2023 11:09:35 AM

ਮੁੰਬਈ (ਬਿਊਰੋ)– ਵੈੱਬ ਸੀਰੀਜ਼ ‘ਯੂ. ਪੀ. 65’ ਦੇ ਨਿਰਮਾਤਾਵਾਂ ਨੇ ਸੁਪਰਹਿੱਟ ਭੋਜਪੁਰੀ ਗੀਤ ‘ਲਾਲੀਪਾਪ ਲਾਗੇਲੂ’ ਦਾ ਰੀਕ੍ਰਿਏਟਿਡ ਵਰਜ਼ਨ ਰਿਲੀਜ਼ ਕੀਤਾ ਹੈ। ਦੀਪਤਾਰਕਾ ਬੋਸ ਵਲੋਂ ਗਾਏ ਤੇ ਰੀਕ੍ਰਿਏਟਿਡ ਇਹ ਗਾਣਾ ਅਸਲ ’ਚ ਵਿਨੈ ਵਿਨਾਇਕ ਵਲੋਂ ਤਿਆਰ ਕੀਤਾ ਗਿਆ ਹੈ।

ਇਹ ਗਾਣਾ ਕਾਲਜ ਜੀਵਨ ਦੇ ਸਾਰ ਨੂੰ ਦੱਸਦਾ ਹੈ, ਜੋ ਯਕੀਨੀ ਤੌਰ ’ਤੇ ਹਰ ਕਿਸੇ ਨੂੰ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਯਾਦ ਦਿਵਾਏਗਾ। ਜੀਓ ਸਟੂਡੀਓ, ਨਿਖਿਲ ਸਚਾਨ ਦੀ ਸਭ ਤੋਂ ਵੱਧ ਵਿਕਣ ਵਾਲੀ ਹਿੰਦੀ ਕਿਤਾਬ ‘ਯੂ. ਪੀ. 65’ ਨੂੰ ਇਕ ਵੈੱਬ ਸੀਰੀਜ਼ ’ਚ ਲਿਆਉਣ ਲਈ ਤਿਆਰ ਹੈ, ਜੋ 8 ਜੂਨ ਤੋਂ ਜੀਓ ਸਿਨੇਮਾ ’ਤੇ ਮੁਫ਼ਤ ਸਟ੍ਰੀਮਿੰਗ ਸ਼ੁਰੂ ਕਰੇਗੀ।

ਬਨਾਰਸ ਸ਼ਹਿਰ ਦੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਆਲੇ-ਦੁਆਲੇ ਘੁੰਮਦੀ ‘ਯੂ. ਪੀ. 65’ ਦਰਸ਼ਕਾਂ ਨੂੰ ਕਾਲਜ ਦੇ ਵਿਦਿਆਰਥੀਆਂ ਦੀ ਇਕ ਹੋਰ ਦੁਨੀਆ ’ਚ ਲਿਜਾਂਦੀ ਹੈ ਜਿਵੇਂ ਕਿ ਆਈ. ਆਈ. ਟੀ., ਜੋ ਕਿ ਹਸਾਉਂਦੀ ਵੀ ਹੈ ਤੇ ਦਿਲ ਨੂੰ ਛੂਹ ਜਾਂਦੀ ਹੈ।

ਵਾਰਾਣਸੀ ’ਚ ਸ਼ੂਟ ਕੀਤੀ ਇਹ ਦਿਲਚਸਪ ਮਜ਼ਾਕੀਆ ਕਹਾਣੀ ਸਾਨੂੰ ਆਈ. ਆਈ. ਟੀ. ਦੇ ਵਿਦਿਆਰਥੀਆਂ ਦੇ ਜੀਵਨ ’ਚ ਲੁਕੇ ਹੋਏ ਬਹੁਤ ਸਾਰੇ ਰਾਜ਼ਾਂ ਨੂੰ ਉਜਾਗਰ ਕਰਦੀ ਹੈ, ਜਿਸ ’ਚ ਦੋਸਤਾਂ ਦੀ ਦੋਸਤੀ, ਅੱਲੜ੍ਹ ਰੋਮਾਂਸ, ਬ੍ਰੇਕਅੱਪ ਤੇ ਭਾਰਤ ਦੇ ਅੰਦਰਲੇ ਇਲਾਕਿਆਂ ਤੋਂ ਆਏ ਇਨ੍ਹਾਂ ਦਿਲਚਸਪ ‘ਜੀਨੀਅਸ’ ਦੇ ਰੋਜ਼ਾਨਾ ਦੇ ਮਜ਼ੇਦਾਰ ਮਿਸ਼ਰਣ ਨੂੰ ਦਰਸਾਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News