ਵਰਧਾ ਨੇ ਕੀਤੀ ਸਾਜਿਦ ਨੂੰ ਫਿਲਮ ਦੀ ਸ਼ੂਟਿੰਗ ਖਤਮ ਕਰਨ ਦੀ ਅਪੀਲ
Saturday, Feb 15, 2025 - 12:56 PM (IST)
 
            
            ਮੁੰਬਈ- ਫਿਲਮ ‘ਸਿਕੰਦਰ’ ਦੀ ਸ਼ੂਟਿੰਗ ਦੌਰਾਨ ਸਾਜਿਦ ਨਾਡਿਆਡਵਾਲਾ ਅਤੇ ਏ. ਆਰ. ਮੁਰੂਗਾਦਾਸ ਇਕੱਠੇ ਦਿਖਾਈ ਦਿੱਤੇ। ਦੋਵੇਂ ਸਲਮਾਨ ਨਾਲ ਵੱਡੇ ਪਰਦੇ ’ਤੇ ਧਮਾਲ ਮਚਾਉਣ ਲਈ ਤਿਆਰ ਹਨ। ਇਸ ਵਿਚਾਲੇ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਦੀ ਪਤਨੀ ਵਰਦਾ ਖਾਨ ਨਾਡਿਆਡਵਾਲਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ ਤੇ ਪਤੀ ਨੂੰ ਜਲਦੀ ਤੋਂ ਜਲਦੀ ਸ਼ੂਟਿੰਗ ਪੂਰੀ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਪ੍ਰਸ਼ੰਸਕਾਂ ਨੂੰ ‘ਸਿਕੰਦਰ’ ਦਾ ਟ੍ਰੇਲਰ ਦੇਖਣ ਦਾ ਮੌਕਾ ਮਿਲ ਸਕੇ।
ਇਹ ਵੀ ਪੜ੍ਹੋ- ਅਦਾਕਾਰ ਸਾਹਿਲ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਦੂਜਾ ਵਿਆਹ
ਡਾਇਰੈਕਟਰ ਏ. ਆਰ. ਮੁਰੂਗਾਦਾਸ ਨਾਲ ਪਤੀ ਸਾਜਿਦ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, “ਕਿਰਪਾ ਕਰ ਕੇ ਸ਼ੂਟਿੰਗ ਪੂਰੀ ਕਰੋ ਤਾਂ ਜੋ ਅਸੀਂ ਜਲਦੀ ਤੋਂ ਜਲਦੀ ਟ੍ਰੇਲਰ ਦੇਖ ਸਕੀਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            