NTR ਜੂਨੀਅਰ ਦੇ ਜਨਮਦਿਨ ''ਤੇ ''ਵਾਰ 2'' ਦਾ ਟੀਜ਼ਰ ਰਿਲੀਜ਼

Tuesday, May 20, 2025 - 04:53 PM (IST)

NTR ਜੂਨੀਅਰ ਦੇ ਜਨਮਦਿਨ ''ਤੇ ''ਵਾਰ 2'' ਦਾ ਟੀਜ਼ਰ ਰਿਲੀਜ਼

ਮੁੰਬਈ (ਏਜੰਸੀ)- ਫਿਲਮ 'ਵਾਰ 2' ਦਾ ਟੀਜ਼ਰ ਅੱਜ ਮੈਨ ਆਫ਼ ਮਾਸੇਸ ਐੱਨ.ਟੀ.ਆਰ. ਜੂਨੀਅਰ ਦੇ ਜਨਮਦਿਨ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਕੁਝ ਦਿਨ ਪਹਿਲਾਂ ਵਾਅਦਾ ਕੀਤਾ ਸੀ ਕਿ ਇਸ ਵਾਰ ਐੱਨ.ਟੀ.ਆਰ. ਦਾ ਜਨਮਦਿਨ ਧਮਾਕਾਖੇਜ਼ ਹੋਵੇਗਾ, ਅਤੇ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ। ਯਸ਼ ਰਾਜ ਫਿਲਮਜ਼ (YRF) ਸਪਾਈ ਯੂਨੀਵਰਸ ਦੀ ਫਿਲਮ 'ਵਾਰ 2' ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ।

ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ, ਇਸ ਐਕਸ਼ਨ ਥ੍ਰਿਲਰ ਵਿੱਚ ਰਿਤਿਕ ਰੋਸ਼ਨ, ਐੱਨ.ਟੀ.ਆਰ. ਜੂਨੀਅਰ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 14 ਅਗਸਤ 2025 ਨੂੰ ਦੁਨੀਆ ਭਰ ਵਿੱਚ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। 'ਵਾਰ 2' YRF ਸਪਾਈ ਯੂਨੀਵਰਸ ਦੀ ਛੇਵੀਂ ਫਿਲਮ ਹੈ, ਜਿਸ ਦੀਆਂ ਪਿਛਲੀਆਂ ਸਾਰੀਆਂ ਕਿਸ਼ਤਾਂ ਜਿਵੇਂ ਕਿ 'ਏਕ ਥਾ ਟਾਈਗਰ', 'ਟਾਈਗਰ ਜ਼ਿੰਦਾ ਹੈ', 'ਵਾਰ', 'ਪਠਾਨ' ਅਤੇ 'ਟਾਈਗਰ 3' ਸੁਪਰਹਿੱਟ ਰਹੀਆਂ ਹਨ। ਟੀਜ਼ਰ ਵਿੱਚ ਜ਼ਬਰਦਸਤ ਐਕਸ਼ਨ, ਹਾਈ-ਓਕਟੇਨ ਸਟੰਟ ਅਤੇ ਰਿਤਿਕ-ਐੱਨ.ਟੀ.ਆਰ. ਦੇ ਟਕਰਾਅ ਨੇ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕਰ ਦਿੱਤਾ ਹੈ। ਇਸਨੂੰ ਫਿਲਮ ਇੰਡਸਟਰੀ ਵਿੱਚ ਇਸ ਸਾਲ ਦੀ ਸਭ ਤੋਂ ਵੱਡੀ ਰਿਲੀਜ਼ ਮੰਨਿਆ ਜਾ ਰਿਹਾ ਹੈ।


author

cherry

Content Editor

Related News