ਵਿਆਹ ਤੋਂ ਪਹਿਲਾਂ ਹੀ ਵਿਰਾਟ-ਅਨੁਸ਼ਕਾ ਨੇ ਬਣਵਾਇਆ ਸੀ ਇਹ ਘਰ, ਵੇਖੋ ਅੰਦਾਰ ਦੀਆਂ ਖ਼ੂਬਸੂਰਤ ਤਸਵੀਰਾਂ

Wednesday, May 26, 2021 - 06:26 PM (IST)

ਵਿਆਹ ਤੋਂ ਪਹਿਲਾਂ ਹੀ ਵਿਰਾਟ-ਅਨੁਸ਼ਕਾ ਨੇ ਬਣਵਾਇਆ ਸੀ ਇਹ ਘਰ, ਵੇਖੋ ਅੰਦਾਰ ਦੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) - ਬਾਲੀਵੁੱਡ ਦੀਆਂ ਖ਼ੂਬਸੂਰਤ ਜੋੜੀਆਂ 'ਚੋਂ ਇਕ ਹੈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਜੋੜੀ। ਅਨੁਸ਼ਕਾ ਸ਼ਰਮਾ ਹਾਲ ਹੀ 'ਚ ਮਾਂ ਬਣੀ ਹੈ। ਉਨ੍ਹਾਂ ਇਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ ਪਰ ਅੱਜ ਅਸੀਂ ਉਨ੍ਹਾਂ ਦੀ ਬੇਟੀ ਨਹੀਂ ਘਰ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਵਿਰਾਟ-ਅਨੁਸ਼ਕਾ ਨੇ ਵਿਆਹ ਤੋਂ ਪਹਿਲਾਂ ਬਣਵਾਇਆ ਸੀ।

ਅਨੁਸ਼ਕਾ ਵਿਆਹ ਤੋਂ ਬਾਅਦ ਵਿਰਾਟ ਕੋਹਲੀ ਨਾਲ ਮੁੰਬਈ ਦੇ 'ਓਮਕਰ' ਨਾਂ ਦੇ ਅਪਾਰਟਮੈਂਟ 'ਚ ਰਹਿੰਦੀ ਹੈ। ਇਸ ਦੇ 35ਵੇਂ ਫਲੋਰ 'ਤੇ ਉਨ੍ਹਾਂ ਦਾ ਘਰ ਹੈ, ਜਿਸ ਨੂੰ ਬੜੇ ਹੀ ਚਾਅ ਅਤੇ ਪਿਆਰ ਨਾਲ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਸਜਾਇਆ ਹੈ।

PunjabKesari

ਇਸ ਘਰ 'ਚ ਅਨੁਸ਼ਕਾ ਸ਼ਰਮਾ ਨੇ ਛੋਟਾ ਹੀ ਸਹੀ ਪਰ ਖ਼ੂਬਸੂਰਤ ਗਾਰਡਨ ਵੀ ਬਣਾਇਆ ਹੈ, ਜਿਸ 'ਚ ਅਕਸਰ ਉਹ ਸਮਾਂ ਬਿਤਾਉਂਦੀ ਹੈ ਅਤੇ ਦਰੱਖ਼ਤਾਂ ਤੇ ਪੌਦਿਆਂ ਦਾ ਖ਼ਿਆਲ ਰੱਖਦੀ ਨਜ਼ਰ ਆਉਂਦੀ ਹੈ।

PunjabKesari

4BHK ਇਸ ਫਲੈਟ ਦੀ ਕੀਮਤ ਕਰੀਬ 34 ਕਰੋੜ ਦੱਸੀ ਜਾਂਦੀ ਹੈ ,ਜੋ ਕਿ 'ਸੀ ਫੇਸਿੰਗ ਫਲੈਟ' ਹੈ। ਇੱਥੋਂ ਸਮੁੰਦਰ ਦਾ ਖ਼ੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਇਸ ਘਰ ਦੀ ਹਰ ਤਸਵੀਰ 'ਚ ਇਹ ਕਾਫ਼ੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਹੋਇਆ ਨਜ਼ਰ ਆਉਂਦਾ ਹੈ। ਜਿਵੇਂ ਕਿ ਹਰ ਚੀਜ਼ ਪਰਫੈਕਟ।

PunjabKesari

ਇਸ ਘਰ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ 'ਚ ਅਨੁਸ਼ਕਾ ਸ਼ਰਮਾ ਨੇ ਇਕ ਕਾਰਨਰ ਅਜਿਹਾ ਵੀ ਤਿਆਰ ਕਰਵਾਇਆ ਹੈ, ਜਿੱਥੇ ਉਹ ਅਕਸਰ ਫੋਟੋਸ਼ੂਟ ਕਰਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਇਸ ਕੋਨੇ ਦੀ ਝਲਕ ਕਈ ਵਾਰ ਦਿਖਾਈ ਦਿੰਦੀ ਹੈ।

PunjabKesari

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਇਸ ਘਰ 'ਚ ਪ੍ਰਾਈਵੇਟ ਟੈਰੇਸ ਵੀ ਹੈ, ਜਿੱਥੇ ਅਕਸਰ ਦੋਵੇਂ ਇਕ-ਦੂਜੇ ਦੇ ਨਾਲ ਸਮਾਂ ਬਿਤਾਉਂਦੇ ਹਨ ਅਤੇ ਤਸਵੀਰਾਂ ਵੀ ਕਲਿੱਕ ਕਰਦੇ ਹਨ। ਇਸ ਦੇ ਨਾਲ ਹੀ ਪੂਰੇ ਘਰ ਨੂੰ ਵੱਖ-ਵੱਖ ਤੇ ਯੂਨੀਕ ਰੰਗਾਂ ਨਾਲ ਸਜਾਇਆ ਗਿਆ ਹੈ।

PunjabKesari

ਅਨੁਸ਼ਕਾ ਸ਼ਰਮਾ ਨੇ ਆਪਣੀ ਪ੍ਰੈਗਨੈਂਸੀ ਦਾ ਜ਼ਿਆਦਾਤਰ ਸਮਾਂ ਆਪਣੇ ਇਸ ਘਰ 'ਚ ਇੰਜੁਆਏ ਕੀਤਾ ਹੈ। ਆਪਣੇ ਘਰ ਦੇ ਅੰਦਰ ਤੋਂ ਵਿਰਾਟ ਕੋਹਲੀ ਤੇ ਅਨੁਸ਼ਕਾ ਅਕਸਰ ਆਪਣੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿਸ 'ਚ ਇਸ ਦੇ ਘਰ ਦੀਆਂ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ।

PunjabKesari


author

sunita

Content Editor

Related News