ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body

Thursday, Feb 27, 2025 - 04:13 PM (IST)

ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body

ਮੁੰਬਈ- ਮਸ਼ਹੂਰ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਆਸਕਰ ਜੇਤੂ ਅਦਾਕਾਰ ਦਾ ਪਾਲਤੂ ਕੁੱਤਾ ਵੀ ਮ੍ਰਿਤਕ ਪਾਇਆ ਗਿਆ। ਇਹ ਅਦਾਕਾਰ 95 ਸਾਲਾਂ ਦਾ ਸੀ। ਅਦਾਕਾਰ ਦੇ ਪਰਿਵਾਰ ਬਾਰੇ ਇਹ ਦੁਖਦਾਈ ਖ਼ਬਰ ਸੁਣ ਕੇ ਪ੍ਰਸ਼ੰਸਕ ਵੀ ਚਿੰਤਤ ਹੋ ਗਏ ਹਨ। ਹਾਲਾਂਕਿ, ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।ਸਕਾਈ ਨਿਊਜ਼ ਦੇ ਅਨੁਸਾਰ, ਬਜ਼ੁਰਗ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਵੀਰਵਾਰ ਨੂੰ ਨਿਊ ਮੈਕਸੀਕੋ ਦੇ ਸਾਂਤਾ ਫੇ ਸਥਿਤ ਘਰ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਕਿਹਾ, “ਸ਼ੁਰੂਆਤੀ ਜਾਂਚ 'ਚ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦੇ ਸੰਕੇਤ ਨਹੀਂ ਮਿਲੇ ਹਨ। ਹਾਲਾਂਕਿ, ਮੌਤ ਦਾ ਸਹੀ ਕਾਰਨ ਇਸ ਸਮੇਂ ਪਤਾ ਨਹੀਂ ਹੈ।

ਇਹ ਵੀ ਪੜ੍ਹੋ- ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!

ਕਾਰਨਾਂ ਦਾ ਨਹੀਂ ਚੱਲ ਸਕਿਆ ਪਤਾ 
ਰਿਪੋਰਟ 'ਚ ਕਿਹਾ ਗਿਆ ਹੈ ਕਿ ਜੋੜੇ ਦੇ ਨਾਲ, ਉਨ੍ਹਾਂ ਦਾ ਕੁੱਤਾ ਵੀ ਮ੍ਰਿਤਕ ਪਾਇਆ ਗਿਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਧਿਕਾਰੀ ਮੌਤ ਦੇ ਕਿਸੇ ਵੀ ਕਾਰਨ ਦਾ ਪਤਾ ਨਹੀਂ ਲਗਾ ਸਕੇ ਹਨ।ਜੀਨ ਹੈਕਮੈਨ ਆਪਣੀ ਪਤਨੀ ਨਾਲ ਨਿਊ ਮੈਕਸੀਕੋ 'ਚ ਰਹਿੰਦਾ ਸੀ। ਉਹ ਲੰਬੇ ਸਮੇਂ ਤੋਂ ਅਦਾਕਾਰੀ ਤੋਂ ਦੂਰ ਸੀ। ਉਸ ਦੀ ਪਤਨੀ 63 ਸਾਲਾਂ ਦੀ ਸੀ ਅਤੇ ਇੱਕ ਮਸ਼ਹੂਰ ਕਲਾਸੀਕਲ ਪਿਆਨੋਵਾਦਕ ਸੀ। ਹੁਣ ਉਸ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਜੀਨ ਹੈਕਮੈਨ ਮੂਵੀਜ਼
ਜੀਨ ਹੈਕਮੈਨ ਇੱਕ ਮਸ਼ਹੂਰ ਅਦਾਕਾਰ ਰਿਹਾ ਹੈ। ਜਿਸ ਨੇ ਆਪਣੇ ਕਰੀਅਰ 'ਚ 'ਫਸਟ ਟੂ ਫਲਾਈਟ', 'ਰਾਇਟ', 'ਦ ਸਪਲਿਟਸ', 'ਆਈ ਨੇਵਰ ਸੈਂਗ ਫਾਰ ਮਾਈ ਫਾਦਰ', 'ਪ੍ਰਾਈਮ ਕੱਟ', 'ਟਾਰਗੇਟ, ਪਾਵਰ', 'ਨੋ ਵੇ ਆਊਟ' ਅਤੇ' ਦ ਫਰਮ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਉਸ ਨੇ ਆਪਣੇ ਸ਼ਾਨਦਾਰ ਕੰਮ ਲਈ ਆਸਕਰ ਅਤੇ ਹੋਰ ਕਈ ਵੱਡੇ ਪੁਰਸਕਾਰ ਵੀ ਜਿੱਤੇ।

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

ਕਰਵਾਏ ਸਨ ਦੋ ਵਿਆਹ
ਜੀਨ ਹੈਕਮੈਨ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਸਦਾ ਦੋ ਵਾਰ ਵਿਆਹ ਹੋਇਆ ਸੀ ਅਤੇ ਉਸਦੇ ਤਿੰਨ ਬੱਚੇ ਸਨ। ਉਸਦਾ ਪਹਿਲਾ ਵਿਆਹ 1956 ਵਿੱਚ ਫੇਅ ਮਾਲਟੀਜ਼ ਨਾਲ ਹੋਇਆ ਸੀ ਅਤੇ ਉਹ 30 ਸਾਲਾਂ ਤੱਕ ਇਕੱਠੇ ਰਹੇ। ਫਿਰ ਹੈਕਮੈਨ ਨੇ 1991 ਵਿੱਚ ਅਰਾਕਾਵਾ ਨਾਲ ਵਿਆਹ ਕਰਵਾ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News