'ਦਿ ਕੇਰਲਾ ਸਟੋਰੀ 2' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਇਸ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ

Tuesday, Jan 06, 2026 - 02:17 PM (IST)

'ਦਿ ਕੇਰਲਾ ਸਟੋਰੀ 2' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਇਸ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ

ਮੁੰਬਈ (ਏਜੰਸੀ)- ਫਿਲਮ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਆਉਣ ਵਾਲੀ ਫਿਲਮ 'ਬਿਓਂਡ ਦਿ ਕੇਰਲਾ ਸਟੋਰੀ' (Beyond The Kerala Story) ਦੀ ਰਿਲੀਜ਼ ਡੇਟ ਦਾ ਆਖਿਰਕਾਰ ਐਲਾਨ ਹੋ ਗਿਆ ਹੈ। ਮੇਕਰਸ, ਸਨਸ਼ਾਈਨ ਪਿਕਚਰਜ਼ ਲਿਮਟਿਡ ਨੇ ਸੋਸ਼ਲ ਮੀਡੀਆ 'ਤੇ ਇਕ ਮੋਸ਼ਨ ਪੋਸਟਰ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਇਹ ਫਿਲਮ ਸਿਨੇਮਾਘਰਾਂ ਵਿੱਚ 27 ਫਰਵਰੀ ਨੂੰ ਦਸਤਕ ਦੇਵੇਗੀ। ਰਿਲੀਜ਼ ਕੀਤੇ ਗਏ ਮੋਸ਼ਨ ਪੋਸਟਰ ਵਿੱਚ ਇੱਕ ਦਮਦਾਰ ਸੁਨੇਹਾ ਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, "ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਕਹਾਣੀ ਸੀ। ਉਨ੍ਹਾਂ ਨੇ ਇਸ ਨੂੰ ਚੁੱਪ ਕਰਾਉਣ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੱਚਾਈ ਨਹੀਂ ਰੁਕੀ ਕਿਉਂਕਿ ਕੁਝ ਕਹਾਣੀਆਂ ਖ਼ਤਮ ਨਹੀਂ ਹੁੰਦੀਆਂ। ਇਸ ਵਾਰ, ਇਹ ਹੋਰ ਡੂੰਘਾਈ ਤੱਕ ਜਾਵੇਗੀ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਿਤ ਕਰੇਗੀ"।

 

 
 
 
 
 
 
 
 
 
 
 
 
 
 
 
 

A post shared by Sunshine Pictures Ltd (@sunshinepicturesofficial)

ਇਹ ਵੀ ਪੜ੍ਹੋ: ‘ਨੋਰਾ ਫਤੇਹੀ ਤੁਹਾਡੀ ਕੀ ਲੱਗਦੀ...?’; ਫੇਰਿਆਂ ਵਿਚਾਲੇ ਜਦੋਂ ਅਚਾਨਕ ਪੰਡਿਤ ਨੇ ਲਾੜੇ ਨੂੰ ਪੁੱਛ ਲਿਆ ਇਹ ਸਵਾਲ

ਇਸ ਵਾਰ ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਕਾਮਾਖਿਆ ਨਾਰਾਇਣ ਸਿੰਘ ਵਲੋਂ ਕੀਤਾ ਗਿਆ ਹੈ। ਵਿਪੁਲ ਅੰਮ੍ਰਿਤਲਾਲ ਸ਼ਾਹ ਇਸ ਫਿਲਮ ਦੇ ਨਿਰਮਾਤਾ ਹਨ ਅਤੇ ਆਸ਼ਿਨ ਏ. ਸ਼ਾਹ ਇਸ ਦੇ ਸਹਿ-ਨਿਰਮਾਤਾ ਹਨ। ਇਹ ਫਿਲਮ ਅਸਲ ਜੀਵਨ ਦੀਆਂ ਸੱਚਾਈਆਂ, ਪੀੜਤਾਂ ਦੀਆਂ ਆਵਾਜ਼ਾਂ ਅਤੇ ਸਾਡੇ ਆਸ-ਪਾਸ ਵਾਪਰ ਰਹੀਆਂ ਉਨ੍ਹਾਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦਾ ਵਾਅਦਾ ਕਰਦੀ ਹੈ ਜੋ ਹੁਣ ਤੱਕ ਨਜ਼ਰਅੰਦਾਜ਼ ਰਹੀਆਂ ਹਨ।

ਇਹ ਵੀ ਪੜ੍ਹੋ: B'day Spl; ਪਿੰਡ ਦੋਸਾਂਝ ਕਲਾਂ ਤੋਂ ਨਿਕਲ ਕੇ ਦੁਸਾਂਝਾਂਵਾਲਾ ਕਿਵੇਂ ਬਣਿਆ 'ਗਲੋਬਲ ਸਟਾਰ', ਜਾਣੋ ਦਿਲਚਸਪ ਸਫ਼ਰ

ਪਿਛਲੀ ਫਿਲਮ ਦੀ ਸਫਲਤਾ 

ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਆਈ ਫਿਲਮ 'ਦਿ ਕੇਰਲਾ ਸਟੋਰੀ' ਨੇ ਦੇਸ਼ ਭਰ ਵਿੱਚ ਕਾਫ਼ੀ ਚਰਚਾ ਛੇੜੀ ਸੀ ਅਤੇ ਇਸ ਨੂੰ 'ਸਰਵੋਤਮ ਨਿਰਦੇਸ਼ਨ' ਅਤੇ 'ਸਰਵੋਤਮ ਸਿਨੇਮੈਟੋਗ੍ਰਾਫੀ' ਲਈ ਦੋ ਨੈਸ਼ਨਲ ਐਵਾਰਡ ਮਿਲੇ ਸਨ। ਜਿੱਥੇ ਪਹਿਲੀ ਫਿਲਮ ਨਰਸ ਬਣਨ ਦੀ ਇੱਛਾ ਰੱਖਣ ਵਾਲੀਆਂ ਕੁੜੀਆਂ ਦੇ ਧਰਮ ਪਰਿਵਰਤਨ 'ਤੇ ਆਧਾਰਿਤ ਸੀ, ਉੱਥੇ ਹੀ ਨਵਾਂ ਭਾਗ ਇਸ ਕਹਾਣੀ ਨੂੰ ਹੋਰ ਵੀ ਗੰਭੀਰਤਾ ਨਾਲ ਪੇਸ਼ ਕਰਨ ਦਾ ਦਾਅਵਾ ਕਰ ਰਿਹਾ ਹੈ। ਹੁਣ ਦਰਸ਼ਕਾਂ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਹੈ ਕਿ ਕੀ ਇਹ ਸੀਕਵਲ ਵੀ ਪਹਿਲੀ ਫਿਲਮ ਵਾਂਗ ਹੀ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਇਹ ਫਿਲਮ 27 ਫਰਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; 1000 ਫਿਲਮਾਂ 'ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ


author

cherry

Content Editor

Related News