ਵਿਕਰਾਂਤ ਮੈਸੀ ਨੇ ‘ਆਲ ਇੰਡੀਆ ਰੈਂਕ’ ਦਾ ਟ੍ਰੈਕ ‘ਠਹਿਰ ਜ਼ਰਾ’ ਲਾਂਚ ਕੀਤਾ

Thursday, Feb 22, 2024 - 02:28 PM (IST)

ਵਿਕਰਾਂਤ ਮੈਸੀ ਨੇ ‘ਆਲ ਇੰਡੀਆ ਰੈਂਕ’ ਦਾ ਟ੍ਰੈਕ ‘ਠਹਿਰ ਜ਼ਰਾ’ ਲਾਂਚ ਕੀਤਾ

ਮੁੰਬਈ (ਬਿਊਰੋ) - ‘ਨੂਡਲਜ਼ ਸਾ ਦਿਲ’ ਨਾਲ ਤੁਹਾਡੇ ਦਿਲਾਂ ਨੂੰ ਝੂੰਮਣ ’ਤੇ ਮਜਬੂਰ ਕਰਨ ਤੋਂ ਬਾਅਦ, ਨਿਰਮਾਤਾ ਇਕ ਹੋਰ ਗੀਤ ‘ਠਹਿਰ ਜ਼ਰਾ’ ਲੈ ਕੇ ਆਏ ਹਨ, ਜੋ ਤੁਹਾਡੀ ਰੂਹ ਨੂੰ ਛੂਹੇਗਾ ਤੇ ਤੁਹਾਨੂੰ ਬ੍ਰੇਕ ਲੈਣ ਤੇ ਬ੍ਰਹਿਮੰਡ ਨੂੰ ਤੁਹਾਡਾ ਮਾਰਗ ਦਰਸ਼ਨ ਕਰਨ ਦੀ ਯਾਦ ਦਿਵਾਏਗਾ। ਇਸ ਗੀਤ ਨੂੰ ਵਿਸ਼ਾਲ ਭਾਰਦਵਾਜ ਨੇ ਗਾਇਆ ਹੈ ਤੇ ਮਯੂਖ ਮੈਣਕ ਨੇ ਕੰਪੋਜ਼ ਕੀਤਾ ਹੈ। 

ਫਿਲਮ ‘ਆਲ ਇੰਡੀਆ ਰੈਂਕ’ 90 ਦੇ ਦਹਾਕੇ ਦੇ ਅਖੀਰ ’ਚ ਭਾਰਤ ’ਚ ਆਈ. ਆਈ. ਟੀ. ਚਾਹਵਾਨਾਂ ਦੀਆਂ ਖੁਸ਼ੀਆਂ ਤੇ ਚਿੰਤਾਵਾਂ ਨੂੰ ਦਰਸਾਉਂਦੀ ਹੈ।ਸ਼੍ਰੀਰਾਮ ਰਾਘਵਨ ਦੁਆਰਾ ਪੇਸ਼ ਕੀਤੀ ਗਈ ਫਿਲਮ ‘ਆਲ ਇੰਡੀਆ ਰੈਂਕ’ ਵਰੁਣ ਗਰੋਵਰ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਸੰਜੇ ਰਾਊਤਰੇ ਤੇ ਸਰਿਤਾ ਪਾਟਿਲ ਦੁਆਰਾ ਨਿਰਮਿਤ ਫਿਲਮ ਦੀ ਗਾਇਤਰੀ ਐੱਮ. ਸਹਿ-ਨਿਰਮਾਤਾ ਹੈ। ਇਹ ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News