''ਮਰਦੇ ਦਮ ਤੱਕ ਰੱਖਿਆ ਕਰਾਂਗਾ...''; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ ''ਤੇ ਪਹਿਲੀ ਵਾਰ ਚੁੱਪੀ ਤੋੜੀ

Wednesday, Jul 22, 2026 - 05:22 PM (IST)

''ਮਰਦੇ ਦਮ ਤੱਕ ਰੱਖਿਆ ਕਰਾਂਗਾ...''; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ ''ਤੇ ਪਹਿਲੀ ਵਾਰ ਚੁੱਪੀ ਤੋੜੀ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਡਾਂਸਰ ਅਤੇ ਅਦਾਕਾਰ ਰਾਘਵ ਜੁਆਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਭਾਈ ਤੇਰਾ ਸਟਾਰ' ਹੈ, ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਹ ਫਿਲਮ 30 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ ਰਾਘਵ ਨੇ ਆਪਣਾ ਜਨਮਦਿਨ ਵੀ ਮਨਾਇਆ ਸੀ। ਹਾਲਾਂਕਿ ਇਸ ਦੌਰਾਨ ਉਸ ਦੀ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਸ਼ਹਿਨਾਜ਼ ਨੂੰ ਪੈਪਰਾਜ਼ੀ ਅਤੇ ਪ੍ਰਸ਼ੰਸਕਾਂ ਦੀ ਭੀੜ ਤੋਂ ਬਚਾਉਂਦਾ ਹੋਇਆ ਕਾਰ ਵਿੱਚ ਬਿਠਾਉਂਦਾ ਨਜ਼ਰ ਆਇਆ ਸੀ। ਜਿਵੇਂ ਹੀ ਇਹ ਵੀਡੀਓ ਵਾਇਰਲ ਸਾਹਮਣੇ ਆਈ ਤਾਂ ਅਜਿਹੀਆਂ ਅਫਵਾਹਾਂ ਫੈਲ ਗਈਆਂ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। 

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6 ਲੱਖ ਤੋਂ ਵੱਧ ਟਿਕਟਾਂ

ਹੁਣ ਇਸ ਵੀਡੀਓ 'ਤੇ ਰਾਘਵ ਨੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੂੰ ਇਕ ਨਵੀਂ ਦਿਸ਼ਾ ਮਿਲ ਗਈ ਹੈ। ਇੰਟਰਵਿਊ ਦੌਰਾਨ ਰਾਘਵ ਨੇ ਕਿਹਾ ਕਿ ਉਸਦੇ ਮਾਪਿਆਂ ਨੇ ਉਸਨੂੰ ਹਮੇਸ਼ਾ ਕੁੜੀਆਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਖੜ੍ਹੇ ਹੋਣਾ ਸਿਖਾਇਆ। ਉਸ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਮਹਿਲਾ ਦੀ ਸੁਰੱਖਿਆ ਕਰਨਾ ਉਸ ਲਈ ਕੋਈ ਪਬਲੀਸਿਟੀ ਸਟੰਟ ਨਹੀਂ ਹੈ, ਸਗੋਂ ਇਹ ਉਸ ਦੀ ਫ਼ਿਤਰਤ ਹੈ। ਉਸ ਨੇ ਕਿਹਾ ਕਿ ਜੇਕਰ ਉਸ ਨਾਲ ਮੌਜੂਦ ਕਿਸੇ ਵੀ ਮਹਿਲਾ 'ਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਚੁੱਪ ਨਹੀਂ ਰਹੇਗਾ। ਉਹ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੇ ਨਾਲ ਮੌਜੂਦ ਹਰ ਮਹਿਲਾ ਦੀ ਆਖਹੀ ਸਾਹ ਤੱਕ ਰੱਖਿਆ ਕਰੇਗਾ। ਦੂਜੇ ਪਾਸੇ, ਸ਼ਹਿਨਾਜ਼ ਗਿੱਲ ਨੇ ਵੀ ਦੋਵਾਂ ਦੇ ਡੇਟਿੰਗ ਦੀਆਂ ਅਫਵਾਹਾਂ ਦੇ ਵਿਚਕਾਰ ਰਾਘਵ ਨੂੰ ਆਪਣਾ 'ਬਹੁਤ ਅੱਛਾ ਅਤੇ ਖਾਸ ਦੋਸਤ' ਦੱਸਿਆ ਹੈ। 

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News