17 ਜੁਲਾਈ ਤੋਂ ਇਸ OTT ਪਲੇਟਫਾਰਮ ''ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

Thursday, Jul 16, 2026 - 05:31 PM (IST)

17 ਜੁਲਾਈ ਤੋਂ ਇਸ OTT ਪਲੇਟਫਾਰਮ ''ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

ਮੁੰਬਈ (ਏਜੰਸੀ)- ਅਨੰਨਿਆ ਪਾਂਡੇ ਅਤੇ ਲਕਸ਼ਯ ਸਾਟਰਰ ਰੋਮਾਂਟਿਕ ਫਿਲਮ "ਚਾਂਦ ਮੇਰਾ ਦਿਲ" 17 ਜੁਲਾਈ ਤੋਂ ਜੀਓਹੌਟਸਟਾਰ 'ਤੇ ਸਟ੍ਰੀਮ ਹੋਵੇਗੀ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਕਰਨ ਜੌਹਰ, ਅਦਾਰ ਪੂਨਾਵਾਲਾ, ਅਪੂਰਵ ਮਹਿਤਾ, ਸੋਮਨ ਮਿਸ਼ਰਾ ਅਤੇ ਮਾਰਿਜਕੇ ਡਿਸੂਜ਼ਾ ਨੇ ਕੀਤਾ ਹੈ। 

ਵਿਵੇਕ ਸੋਨੀ ਦੁਆਰਾ ਨਿਰਦੇਸ਼ਤ ਇਹ ਫਿਲਮ ਆਰਵ ਅਤੇ ਚਾਂਦਨੀ ਦੀ ਭਾਵਨਾਤਮਕ ਪ੍ਰੇਮ ਕਹਾਣੀ 'ਤੇ ਅਧਾਰਤ ਹੈ, ਜੋ ਪਿਆਰ, ਵਿਛੋੜੇ ਅਤੇ ਰਿਸ਼ਤਿਆਂ ਦੇ ਉਤਾਰ-ਚੜ੍ਹਾਅ ਨੂੰ ਸੰਵੇਦਨਸ਼ੀਲ ਢੰਗ ਨਾਲ ਦਰਸਾਉਂਦੀ ਹੈ। ਸਿਨੇਮਾਘਰਾਂ ਵਿੱਚ ਦਿਲ ਜਿੱਤਣ ਤੋਂ ਬਾਅਦ, ਇਹ ਫਿਲਮ ਹੁਣ ਓਟੀਟੀ ਦਰਸ਼ਕਾਂ ਲਈ ਉਪਲਬਧ ਹੋਵੇਗੀ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫਿਲਮ ਦੇ ਰਿਸ਼ਤਿਆਂ ਦੀ ਸਾਦਗੀ, ਦਿਲ ਨੂੰ ਛੂਹ ਲੈਣ ਵਾਲਾ ਸੰਗੀਤ ਅਤੇ ਭਾਵਨਾਤਮਕ ਕਹਾਣੀ ਇੱਕ ਵਾਰ ਫਿਰ ਦਰਸ਼ਕਾਂ ਨੂੰ ਮੋਹਿਤ ਕਰੇਗੀ। 


author

cherry

Content Editor

Related News