ਬਾਲੀਵੁੱਡ ਦੇ ਮਸ਼ਹੂਰ ਸਿੰਗਰ ਦੇ ਪੁੱਤ ਨੂੰ ਹੋ ਗਿਆ ਕੋਰੋਨਾ ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ
Monday, Jul 13, 2026 - 12:00 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਪਲੇਬੈਕ ਸਿੰਗਰ ਕੁਮਾਰ ਸਾਨੂ ਦੇ ਪੁੱਤਰ ਜਾਨ ਕੁਮਾਰ ਸਾਨੂ ਕੋਰੋਨਾ ਦੀ ਲਪੇਟ 'ਚ ਆ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਨ ਕੁਮਾਰ ਸਾਨੂੰ, ਜੋ ਖੁਦ ਵੀ ਸਿੰਗਰ ਹਨ, ਨੇ ਹਸਪਤਾਲ ਤੋਂ ਵੀਡੀਓ ਸ਼ੇਅਰ ਕਰ ਕੇ ਅਪਡੇਟ ਦਿੱਤਾ ਹੈ। ਜਾਨ ਕੁਮਾਰ ਸਾਨੂ ਨੂੰ ਅਜਿਹੇ ਸਮੇਂ ਕੋਰੋਨਾ ਹੋਇਆ ਹੈ, ਜਦੋਂ ਆਂਧਰਾ ਪ੍ਰਦੇਸ਼ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਇਆ ਹੈ। ਸੂਬੇ ਦੇ ਕਡੱਪਾ ਜ਼ਿਲ੍ਹੇ 'ਚ ਹਾਲ ਹੀ 'ਚ 46 ਸਾਲਾ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਵੀ ਹੋਈ ਹੈ।
ਜਾਨ ਕੁਮਾਰ ਸਾਨੂ ਨੇ ਹਸਪਤਾਲ ਤੋਂ ਆਪਣਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,''ਚੀਨ ਤੋਂ ਆਇਆ ਮੇਰਾ ਦੋਸਤ, ਕੋਵਿਡ ਨੂੰ ਸਲਾਮ ਕਰੋ।'' ਇਸ ਵੀਡੀਓ 'ਤੇ ਫੈਨਜ਼ ਦੇ ਕੁਮੈਂਟਸ ਆ ਰਹੇ ਹਨ ਅਤੇ ਉਹ ਸਿੰਗਰ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਹਜ਼ਾਰਾ ਵੈਰੀਐਂਟ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਅਲਫ਼ਾ, ਬੀਟਾ, ਗਾਮਾ, ਡੈਲਟਾ ਅਤੇ ਓਮੀਕਰੋਨ WHO (ਵਿਸ਼ਵ ਸਿਹਤ ਸੰਗਠਨ) ਨੇ ਸਪੈਸ਼ਲ ਕੈਟੇਗਿਰੀ 'ਚ ਰੱਖਿਆ ਹੈ।। ਭਾਰਤ 'ਚ ਪਹਿਲਾ COVID-19 ਮਰੀਜ਼ 30 ਜਨਵਰੀ, 2020 ਨੂੰ ਪਾਇਆ ਗਿਆ ਸੀ। COVID-19 ਦਾ ਪਹਿਲਾ ਕੇਸ ਦਸੰਬਰ 2019 'ਚ ਚੀਨ ਦੇ ਵੁਹਾਨ 'ਚ ਸਾਹਮਣੇ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
