ਕਈ ਲੋਕਾਂ ਨੂੰ ''ਕਰੋੜਪਤੀ'' ਬਣਾ ਚੁੱਕੇ ਦੁਨੀਆ ਦੇ ਸਭ ਤੋਂ ਵੱਡੇ YouTuber ਨੇ ਕਰਵਾ ਲਿਆ ਵਿਆਹ ! ਦੇਖੋ ਖ਼ੂਬਸੂਰਤ ਤਸਵੀਰਾਂ

Wednesday, Jul 22, 2026 - 10:08 AM (IST)

ਕਈ ਲੋਕਾਂ ਨੂੰ ''ਕਰੋੜਪਤੀ'' ਬਣਾ ਚੁੱਕੇ ਦੁਨੀਆ ਦੇ ਸਭ ਤੋਂ ਵੱਡੇ YouTuber ਨੇ ਕਰਵਾ ਲਿਆ ਵਿਆਹ ! ਦੇਖੋ ਖ਼ੂਬਸੂਰਤ ਤਸਵੀਰਾਂ

ਲਾਸ ਏਂਜਲਸ (ਏਜੰਸੀ)- ਦੁਨੀਆ ਦੇ ਪ੍ਰਸਿੱਧ ਯੂਟਿਊਬਰ MrBeast (ਜਿੰਮੀ ਡੋਨਾਲਡਸਨ) ਆਪਣੀ ਪ੍ਰੇਮਿਕਾ ਥੀਆ ਬੂਏਸਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੰਗਲਵਾਰ ਨੂੰ MrBeast ਆਪਣੀ ਪਤਨੀ ਥੀਆ ਨਾਲ ਵਿਆਹ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, "ਮੈਨੂੰ MrsBeast ਮਿਲ ਗਈ ਹੈ ਅਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਸੀ।" 

ਇਹ ਵੀ ਪੜ੍ਹੋ: '7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਇਹ ਮਸ਼ਹੂਰ ਅਦਾਕਾਰ

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦਾ ਪ੍ਰੋਗਰਾਮ 14 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ 74 ਏਕੜ ਦੇ ਪ੍ਰਾਈਵੇਟ ਆਈਲੈਂਡ ਰਿਜ਼ੋਰਟ ਵਿੱਚ ਇੱਕ ਹਫ਼ਤੇ ਤੱਕ ਚੱਲਿਆ, ਜਿਸ ਵਿੱਚ ਵਿਆਹ ਦੀਆਂ ਰਸਮਾਂ ਦੇ ਨਾਲ-ਨਾਲ ਮਜ਼ੇਦਾਰ ਜਸ਼ਨ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ : 'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

PunjabKesari

MrBeast ਦੀ ਬੂਏਸਨ ਨਾਲ ਪਹਿਲੀ ਮੁਲਾਕਾਤ 2022 ਹੋਈ ਸੀ, ਜਦੋਂ ਉਹ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਸਨ। ਥੀਆ ਬੂਏਸਨ ਵੀ ਇੱਕ ਗੇਮਰ ਅਤੇ ਇੰਟਰਨੈੱਟ ਸ਼ਖਸੀਅਤ ਹੈ। ਥੀਆ ਨੇ ਦੱਸਿਆ ਕਿ, "ਜਦੋਂ ਮੈਂ ਉਨ੍ਹਾਂ ਨੂੰ ਮਿਲੀ, ਤਾਂ ਮੈਂ ਕਾਫ਼ੀ ਹੈਰਾਨ ਸੀ ਕਿ ਉਹ ਕਿੰਨੇ ਡਾਊਨ ਟੂ ਅਰਥ ਅਤੇ ਇੰਟੈਲੀਜੈਂਟ ਹਨ। ਮੈਂ ਸੋਚਿਆ ਸੀ ਕਿ ਯੂਟਿਊਬਰ ਸਿਰਫ਼ ਇੱਕ ਤਰ੍ਹਾਂ ਨਾਲ ਦਿਖਾਵਾ ਕਰਦੇ ਹਨ ਪਰ ਜਦੋਂ ਮੈਂ ਉਨ੍ਹਾਂ ਨੂੰ ਮਿਲੀ, ਤਾਂ ਮੈਂ ਇਹ ਦੇਖ ਕੇ ਕਾਫ਼ੀ ਹੈਰਾਨ ਸੀ ਕਿ ਉਹ ਅਸਲ ਵਿੱਚ ਇੱਕ ਚੰਗੇ ਵਿਅਕਤੀ ਹਨ। ਉਨ੍ਹਾਂ ਵਿੱਚ ਥੋੜ੍ਹਾ ਵੀ ਹੰਕਾਰ ਨਹੀਂ ਸੀ।"

PunjabKesari

ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ ਲਏ ਆਖਰੀ ਸਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News