'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ 'ਤੇ ਬੋਲੇ ਬਾਬਾ ਰਾਮਦੇਵ

Tuesday, Jul 14, 2026 - 05:08 PM (IST)

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ 'ਤੇ ਬੋਲੇ ਬਾਬਾ ਰਾਮਦੇਵ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ 61 ਸਾਲ ਦੀ ਉਮਰ ਵਿੱਚ ਤੀਜਾ ਵਿਆਹ ਕਰਾਇਆ ਹੈ। ਉਨ੍ਹਾਂ ਦੇ ਤੀਜੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈਆਂ ਨੇ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ, ਫੈਨਜ਼ ਦਾ ਟੁੱਟਾ ਦਿਲ

ਇਸ ਤਰ੍ਹਾਂ, ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਇਸ ਮੁੱਦੇ 'ਤੇ ਆਪਣੀ ਰਾਏ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਤੋਂ ਵੱਧ ਵਿਆਹਾਂ ਦੇ ਹੱਕ ਵਿੱਚ ਨਹੀਂ ਹਨ। ਇੱਕ ਇੰਟਰਵਿਊ ਦੌਰਾਨ, ਉਨ੍ਹਾਂ ਨੇ ਆਮਿਰ ਖਾਨ ਦੇ ਤੀਜੇ ਵਿਆਹ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਢੱਲਦੀ ਉਮਰ ਵਿੱਚ ਆਮਿਰ ਖਾਨ ਨੂੰ ਅਜਿਹੀਆਂ ਨਵੀਆਂ-ਨਵੀਆਂ ਸ਼ਰਾਰਤਾਂ ਕਿਉਂ ਸੁੱਝ ਰਹੀਆਂ ਹਨ।

ਇਹ ਵੀ ਪੜ੍ਹੋ: ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

3-4 ਵਿਆਹਾਂ ਦਾ ਸਮਰਥਕ ਨਹੀਂ ਹਾਂ

ਬਾਬਾ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਰਾਏ ਵਿੱਚ ਹਰ ਵਿਅਕਤੀ ਨੂੰ ਸਿਰਫ਼ ਇੱਕ ਹੀ ਵਿਆਹ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੇ ਦਿਲ ਨਾਲ ਨਿਭਾਉਣਾ ਚਾਹੀਦਾ ਹੈ। ਮੇਰਾ ਵਿਚਾਰ ਹੈ ਕਿ ਇਕ ਵਿਆਹ ਕਰੋ ਅਤੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦਿਓ ਤਾਂ ਉਹ ਸੰਸਕਾਰੀ, ਨੇਕ ਅਤੇ ਯੋਗ ਨਾਗਰਿਕ ਬਣ ਸਕਣ। ਉਨ੍ਹਾਂ ਅੱਗੇ ਕਿਹਾ ਕਿ ਉਹ ਕਿਸੇ ਵੀ ਧਰਮ ਦੇ ਲੋਕਾਂ ਦੇ ਇੱਕ ਤੋਂ ਵੱਧ ਵਿਆਹ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਅਨੁਸਾਰ, ਦੇਸ਼ ਦੀ ਵਧਦੀ ਆਬਾਦੀ ਨੂੰ ਕੰਟਰੋਲ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਸਰੋਤ ਸੀਮਤ ਹਨ ਅਤੇ ਉਨ੍ਹਾਂ ਨੂੰ ਉਸੇ ਰਫ਼ਤਾਰ ਨਾਲ ਨਹੀਂ ਵਧਾਇਆ ਜਾ ਸਕਦਾ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਆਪਸੀ ਪਿਆਰ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਉਹ ਹਿੰਦੂ-ਮੁਸਲਿਮ ਨਫ਼ਰਤ ਦੀ ਰਾਜਨੀਤੀ ਤੋਂ ਖੁਦ ਨੂੰ ਦੂਰ ਰੱਖਦੇ ਹਨ।

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ, H'Wood 'ਚ ਪਸਰਿਆ ਮਾਤਮ

ਅਦਾਕਾਰ ਦੇ ਆਪਣੀਆਂ ਸਾਬਕਾ ਪਤਨੀਆਂ ਨਾਲ ਚੰਗੇ ਸਬੰਧਾਂ 'ਤੇ ਵੀ ਬਾਬਾ ਰਾਮਦੇਵ ਨੇ ਸਵਾਲ ਚੁੱਕੇ। ਉਨ੍ਹਾਂ ਕਿ ਕਿ ਜੇਕਰ ਆਮਿਰ ਖਾਨ ਨੂੰ ਅਜੇ ਵੀ ਆਪਣੀਆਂ ਪਹਿਲੀਆਂ ਦੋ ਪਤਨੀਆਂ ਨਾਲ ਆਪਣਾਪਨ ਮਹਿਸੂਸ ਹੁੰਦਾ ਹੈ ਤਾਂ ਫਿਰ ਵੱਖ ਹੋਣ ਦੀ ਨੌਬਤ ਕਿਉਂ ਆਈ ? ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਰਿਸ਼ਤੇ ਵਿੱਚ ਨਫ਼ਰਤ ਨਹੀਂ ਸੀ ਅਤੇ ਆਪਸੀ ਸਤਿਕਾਰ ਬਰਕਰਾਰ ਹੈ ਤਾਂ ਉਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ। ਵਾਰ-ਵਾਰ ਵਿਆਹ ਕਰਨ ਦੀ ਕੀ ਲੋੜ ਸੀ।

ਇਹ ਵੀ ਪੜ੍ਹੋ: 48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News