ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ ਐਲਾਨ
Friday, Jul 17, 2026 - 03:40 PM (IST)
ਮੁੰਬਈ (ਏਜੰਸੀ) - ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਅਤੇ ਅਦਾਕਾਰ ਆਦਿਨਾਥ ਕੋਠਾਰੇ ਨੇ ਵੀਰਵਾਰ ਨੂੰ ਲਗਭਗ 15 ਸਾਲ ਦੇ ਵਿਆਹ ਤੋਂ ਬਾਅਦ ਆਪਣੀ ਪਤਨੀ ਉਰਮਿਲਾ ਕਾਨੇਟਕਰ ਤੋਂ ਵੱਖ ਹੋਣ ਦਾ ਐਲਾਨ ਕੀਤਾ। ਜੋੜੇ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ "ਆਪਸੀ ਅਤੇ ਦੋਸਤਾਨਾ ਢੰਗ ਨਾਲ" ਸਾਥੀ ਵਜੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਧੀ, ਜੀਜ਼ਾਹ ਦੀ ਮਿਲ ਕੇ ਪਰਵਰਿਸ਼ (co-parent) ਕਰਦੇ ਰਹਿਣਗੇ।
ਇਹ ਵੀ ਪੜ੍ਹੋ: ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਨੋਟ ਸਾਂਝਾ ਕਰਦੇ ਹੋਏ ਜੋੜੇ ਨੇ ਲਿਖਿਆ, "ਸਾਡੇ ਦੋਸਤਾਂ, ਮੀਡੀਆ ਅਤੇ ਸ਼ੁਭਚਿੰਤਕਾਂ ਲਈ, ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ, ਉਰਮਿਲਾ ਕਾਨੇਟਕਰ ਅਤੇ ਮੈਂ, ਆਦਿਨਾਥ ਐਮ ਕੋਠਾਰੇ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਭਾਵੇਂ ਹੀ ਇੱਕ ਜੋੜੇ ਵਜੋਂ ਸਾਡਾ ਸਫ਼ਰ ਖਤਮ ਹੋ ਗਿਆ ਹੈ ਪਰ ਸਾਡੀ ਧੀ ਜੀਜ਼ਾਹ ਪ੍ਰਤੀ ਸਾਡੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਬਣੀ ਰਹੇਗੀ। ਉਹ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਉਸ ਦੀ ਪਰਵਰਿਸ਼ ਕਰ ਰਹੇ ਹਾਂ ਤਾਂ ਕਿ ਉਹ ਪਿਆਰ, ਸੁਰੱਖਿਆ ਅਤੇ ਸਪੋਰਟ ਦੇ ਮਾਹੌਲ ਵਿੱਚ ਵੱਡੀ ਹੋ ਸਕੇ।" ਦੋਹਾਂ ਨੇ ਬਿਆਨ ਵਿੱਚ ਪ੍ਰਾਈਵੇਸੀ ਦੀ ਵੀ ਬੇਨਤੀ ਕੀਤੀ ਅਤੇ ਕਿਹਾ ਕਿ ਇਸ ਮਾਮਲੇ 'ਤੇ ਇਹ ਉਨ੍ਹਾਂ ਦਾ ਇਕੋ-ਇਕ ਬਿਆਨ ਹੋਵੇਗਾ ਅਤੇ ਅਸੀਂ ਅੱਗੇ ਕੋਈ ਹੋਰ ਬਿਆਨ ਨਹੀਂ ਦਵਾਂਗੇ।
ਇਹ ਵੀ ਪੜ੍ਹੋ: 'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਦੱਸ ਦੇਈਏ ਕਿ ਆਦਿਨਾਥ ਕੋਠਾਰੇ ਨੇ 2011 ਵਿੱਚ ਆਪਣੀ ਪਤਨੀ, ਉਰਮਿਲਾ ਕਾਨੇਟਕਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸਦਾ ਨਾਮ ਜੀਜ਼ਾਹ ਹੈ। ਆਦਿਨਾਥ ਕੋਠਾਰੇ ਨੇ 2019 ਵਿੱਚ ਆਪਣੀ ਡਾਇਰੈਕਟ ਕੀਤੀ ਗਈ ਫਿਲਮ 'ਪਾਣੀ' ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਨਿਰਦੇਸ਼ਨ ਤੋਂ ਇਲਾਵਾ, ਉਨ੍ਹਾਂ ਨੇ ਰੁਚਾ ਵੈਦਿਆ ਦੇ ਨਾਲ ਫਿਲਮ ਵਿੱਚ ਲੀਡ ਰੋਲ ਵੀ ਨਿਭਾਇਆ ਸੀ। ਉਹ ਹੁਣ ਨਿਤੇਸ਼ ਤਿਵਾੜੀ ਦੀ ਵੱਡੀ ਫਿਲਮ 'ਰਾਮਾਇਣ' ਵਿੱਚ ਦਿਖਾਈ ਦੇਣਗੇ, ਜਿਸ ਵਿੱਚ ਰਣਬੀਰ ਕਪੂਰ ਅਤੇ ਯਸ਼ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਉਰਮਿਲਾ ਕਾਨੇਟਕਰ ਦੀ ਗੱਲ ਕਰੀਏ ਤਾਂ, ਇਹ ਅਦਾਕਾਰਾ 'ਮਾਲਾ ਆਈ ਵਹਾਏਚੀ!', 'ਆਟੋਗ੍ਰਾਫ - ਏਕ ਜਪੁਨ ਥੇਵਵੀ ਆਸ਼ੀ ਲਵਸਟੋਰੀ', 'ਦੁਨੀਆਦਾਰੀ', 'ਪਿਆਰ ਵਾਲੀ ਲਵਸਟੋਰੀ' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਫੈਲੀ ਖਬਰ ! ਜਾਣੋ ਕੀ ਹੈ ਸੱਚਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
