ਹਾਲੀਵੁੱਡ ਫਿਲਮ ‘ਸਟ੍ਰੀਟ ਫਾਈਟਰ’ ’ਚ ਯੋਗ ਗੁਰੂ ਧਲਸਿਮ ਦੇ ਕਿਰਦਾਰ ’ਚ ਨਜ਼ਰ ਆਉਣਗੇ ਵਿਧਯੁਤ ਜਾਮਵਾਲ
Wednesday, Apr 22, 2026 - 12:11 PM (IST)
ਮੁੰਬਈ- ਵਿਦਯੁਤ ਜਾਮਵਾਲ ਨੇ ਹਾਲੀਵੁੱਡ ਫ਼ਿਲਮ ‘ਸਟ੍ਰੀਟ ਫਾਈਟਰ’ ’ਚ ਯੋਗ ਗੁਰੂ ਧਲਸਿਮ ਦੇ ਕਿਰਦਾਰ ’ਚ ਨਜ਼ਰ ਆ ਕੇ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ। ਇਸ ਫ਼ਿਲਮ ਦਾ ਟ੍ਰੇਲਰ ਲਾਸ ਵੇਗਾਸ ’ਚ ਆਯੋਜਿਤ ਸਿਨੇਮਾਕਾਨ-2026 ’ਚ ਲਾਂਚ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਮੌਜੂਦਗੀ ਨੇ ਸਭ ਦਾ ਧਿਆਨ ਖਿੱਚ ਲਿਆ। ਟ੍ਰੇਲਰ ਸਕ੍ਰੀਨਿੰਗ ਤੋਂ ਪਹਿਲਾਂ ਵਿਦਯੁਤ ਜਾਮਵਾਲ ਨੇ ਮਾਹੌਲ ਨੂੰ ਸ਼ਾਂਤ ਕਰਦੇ ਹੋਏ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਸੂਰੀਆ ਮੰਤਰ, ਚੰਦਰ ਮੰਤਰ ਅਤੇ ਗਾਇਤਰੀ ਮੰਤਰ ਦਾ ਉਚਾਰਣ ਕੀਤਾ ਅਤੇ ਆਪਣੇ ਕੋ-ਸਟਾਰਜ਼ ਜਿਵੇਂ ਨੋਆ ਸੈਂਟੀਨੀਓ ਨਾਲ ਇਸ ਪਲ ਨੂੰ ਸਾਂਝਾ ਕੀਤਾ।
ਦਮਦਾਰ ਸਟਾਰਕਾਸਟ ਨਾਲ ਸਜੀ ਫ਼ਿਲਮ ‘ਸਟ੍ਰੀਟ ਫਾਈਟਰ’ ’ਚ ਕਈ ਅੰਤਰਰਾਸ਼ਟਰੀ ਕਲਾਕਾਰ ਵੀ ਸ਼ਾਮਿਲ ਹਨ, ਜਿਨ੍ਹਾਂ ’ਚ ਓਰਵਿਲ ਪੈਕ, ਓਲੀਵੀਅਰ ਰਿਚਟਰਸ, ਐਰਿਕ ਆਂਦਰੇ, ਐਂਡਰਿਊ ਸ਼ੁਲਜ਼ ਅਤੇ ਅਲੈਗਜ਼ੈਂਡਰ ਵੋਲਕਾਨੋਵਸਕੀ ਸ਼ਾਮਿਲ ਹਨ। ਇਹ ਫ਼ਿਲਮ ਭਾਰਤ ’ਚ 16 ਅਕਤੂਬਰ, 2026 ਨੂੰ ਰਿਲੀਜ਼ ਹੋਣ ਦੇ ਲਈ ਤਿਆਰ ਹੈ।
