'ਧੁਰੰਦਰ' ਦੀ ਯਲੀਨਾ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਨਿਭਾਏਗੀ 50 ਦੇ ਦਹਾਕੇ ਦੀ ਇਸ ਮਸ਼ਹੂਰ ਅਦਾਕਾਰਾ ਦਾ ਕਿਰਦਾਰ

Saturday, Apr 11, 2026 - 10:05 AM (IST)

'ਧੁਰੰਦਰ' ਦੀ ਯਲੀਨਾ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਨਿਭਾਏਗੀ 50 ਦੇ ਦਹਾਕੇ ਦੀ ਇਸ ਮਸ਼ਹੂਰ ਅਦਾਕਾਰਾ ਦਾ ਕਿਰਦਾਰ

ਮੁੰਬਈ : ਬਾਕਸ ਆਫਿਸ 'ਤੇ 'ਧੁਰੰਦਰ' ਅਤੇ 'ਧੁਰੰਦਰ 2' ਦੀ ਸਫਲਤਾ ਨੇ ਅਦਾਕਾਰਾ ਸਾਰਾ ਅਰਜੁਨ (ਯਲੀਨਾ ਜਮਾਲੀ) ਦੀ ਕਿਸਮਤ ਬਦਲ ਦਿੱਤੀ ਹੈ। ਫ਼ਿਲਮ ਵਿੱਚ ਰਣਵੀਰ ਸਿੰਘ ਦੀ ਪਤਨੀ ਦਾ ਕਿਰਦਾਰ ਨਿਭਾ ਕੇ ਸਾਰਿਆਂ ਦਾ ਦਿਲ ਜਿੱਤਣ ਵਾਲੀ ਸਾਰਾ ਦੇ ਹੱਥ ਹੁਣ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਪ੍ਰੋਜੈਕਟ ਲੱਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਸਾਰਾ ਅਰਜੁਨ ਹੁਣ ਦਿੱਗਜ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਪ੍ਰੋਡਕਸ਼ਨ ਹੇਠ ਬਣਨ ਵਾਲੀ ਬਾਇਓਪਿਕ ਵਿੱਚ ਮਹਾਨ ਅਦਾਕਾਰਾ ਮਧੂਬਾਲਾ ਦਾ ਕਿਰਦਾਰ ਨਿਭਾਏਗੀ।

ਇਹ ਵੀ ਪੜ੍ਹੋ: ਟਰੰਪ ਨੇ ਦੇ 'ਤੀ ਚਿਤਾਵਨੀ: ‘ਹੋਰਮੁਜ਼ ਸਟ੍ਰੇਟ’ ਖੁੱਲ੍ਹੇਗਾ ਹੀ ਖੁੱਲ੍ਹੇਗਾ, ਚਾਹੇ ਇਰਾਨ ਸਹਿਯੋਗ ਕਰੇ ਜਾਂ ਨਾ

20 ਸਾਲ ਦੀ ਉਮਰ 'ਚ ਮਿਲਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਰੋਲ

ਸਾਰਾ ਅਰਜੁਨ ਦੀ ਉਮਰ ਮਹਿਜ਼ 20 ਸਾਲ ਹੈ, ਪਰ 'ਧੁਰੰਦਰ' ਵਿੱਚ ਉਸਦੀ ਸਾਦਗੀ ਅਤੇ ਭਾਵੁਕ ਅਦਾਕਾਰੀ ਨੇ ਭੰਸਾਲੀ ਵਰਗੇ ਪਾਰਖੂ ਨਿਰਦੇਸ਼ਕ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਮਧੂਬਾਲਾ ਦਾ ਕਿਰਦਾਰ ਨਿਭਾਉਣਾ ਕਿਸੇ ਵੀ ਅਦਾਕਾਰਾ ਲਈ ਇੱਕ ਵੱਡੀ ਚੁਣੌਤੀ ਮੰਨਿਆ ਜਾਂਦਾ ਹੈ ਅਤੇ ਸਾਰਾ ਲਈ ਇਹ ਉਸਦੇ ਕਰੀਅਰ ਦੀ ਸਭ ਤੋਂ ਵੱਡੀ ਛਲਾਂਗ ਸਾਬਤ ਹੋਵੇਗੀ।

ਇਹ ਵੀ ਪੜ੍ਹੋ: ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

PunjabKesari

ਇਸ ਫ਼ਿਲਮ ਦਾ ਨਿਰਦੇਸ਼ਨ 'ਡਾਰਲਿੰਗਜ਼' ਫੇਮ ਨਿਰਦੇਸ਼ਕ ਜਸਮੀਤ ਕੇ ਰੀਨ ਕਰੇਗੀ। ਮਧੂਬਾਲਾ ਵਰਗਾ ਦਿਖਣ ਅਤੇ ਉਨ੍ਹਾਂ ਵਰਗੀ ਅਦਾਕਾਰੀ ਕਰਨ ਲਈ ਸਾਰਾ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ 1950 ਦੇ ਦਹਾਕੇ ਦਾ ਲੁੱਕ, ਗੱਲਬਾਤ ਕਰਨ ਦਾ ਅੰਦਾਜ਼ ਅਤੇ ਉਹੀ ਅਦਾਵਾਂ ਸਿੱਖਣ 'ਤੇ ਜ਼ੋਰ ਦਿੱਤਾ ਜਾਵੇਗਾ। ਫ਼ਿਲਮ ਦੀ ਸ਼ੂਟਿੰਗ ਇਸੇ ਸਾਲ (2026) ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਰਣਵੀਰ ਸਿੰਘ ਦੀ 'ਧੁਰੰਦਰ-2' ਨੇ ਦੁਨੀਆ ਭਰ 'ਚ ਪਾਈ ਧੱਕ, 22 ਦਿਨਾਂ 'ਚ ਕਮਾਈ 1665 ਕਰੋੜ ਦੇ ਪਾਰ !

ਫਿਜ਼ੀਕਲ ਟ੍ਰਾਂਸਫਾਰਮੇਸ਼ਨ 'ਤੇ ਕੰਮ ਸ਼ੁਰੂ

ਖ਼ਬਰਾਂ ਹਨ ਕਿ ਸਾਰਾ ਨੇ ਇਸ ਰੋਲ ਲਈ ਆਪਣੇ ਸਰੀਰਕ ਬਦਲਾਅ (Physical Transformation) 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। 'ਧੁਰੰਦਰ' ਵਿੱਚ ਉਸਦੇ 'ਸੌਫਟ ਅੰਦਾਜ਼' ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਹੁਣ ਹਰ ਕੋਈ ਉਸਨੂੰ ਪਰਦੇ 'ਤੇ 'ਮਧੂਬਾਲਾ' ਦੇ ਰੂਪ ਵਿੱਚ ਦੇਖਣ ਲਈ ਉਤਸ਼ਾਹਿਤ ਹੈ।

ਇਹ ਵੀ ਪੜ੍ਹੋ: ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ ਨੇਤਾ ਦੀ ਨੂੰਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News