Indian Box Office: ਰਣਵੀਰ ਸਿੰਘ ਦੀ ਫਿਲਮ ''ਧੁਰੰਦਰ: ਦਿ ਰਿਵੇਂਜ'' 1100 ਕਰੋੜ ਕਲੱਬ ''ਚ ਹੋਈ ਸ਼ਾਮਲ

Saturday, Apr 18, 2026 - 04:17 PM (IST)

Indian Box Office: ਰਣਵੀਰ ਸਿੰਘ ਦੀ ਫਿਲਮ ''ਧੁਰੰਦਰ: ਦਿ ਰਿਵੇਂਜ'' 1100 ਕਰੋੜ ਕਲੱਬ ''ਚ ਹੋਈ ਸ਼ਾਮਲ

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ: ਦਿ ਰਿਵੇਂਜ' ਨੇ ਭਾਰਤੀ ਬਾਜ਼ਾਰ ਵਿੱਚ 1103 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਆਦਿਤਿਆ ਧਰ ਦੁਆਰਾ ਨਿਰਦੇਸ਼ਤ ਬਲਾਕਬਸਟਰ ਫਿਲਮ 'ਧੁਰੰਦਰ' ਦਾ ਸੀਕਵਲ, 'ਧੁਰੰਦਰ: ਦਿ ਰਿਵੇਂਜ' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਵਿੱਚ ਰਣਵੀਰ ਸਿੰਘ, ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਰਾਕੇਸ਼ ਬੇਦੀ ਅਤੇ ਸਾਰਾ ਅਰਜੁਨ ਮੁੱਖ ਭੂਮਿਕਾਵਾਂ ਵਿੱਚ ਹਨ।

ਇਹ ਵੀ ਪੜ੍ਹੋ: ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

SACNILC ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ, 'ਧੁਰੰਦਰ: ਦਿ ਰਿਵੇਂਜ' ਨੇ 18 ਮਾਰਚ ਨੂੰ ਪੇਡ ਪ੍ਰੀਵਿਊ ਦੌਰਾਨ 43 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ ਵਿੱਚ 674.17 ਕਰੋੜ ਰੁਪਏ, ਦੂਜੇ ਹਫ਼ਤੇ 263.65 ਕਰੋੜ ਰੁਪਏ, ਤੀਜੇ ਹਫ਼ਤੇ 110.60 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੇ 24ਵੇਂ ਦਿਨ ₹13.50 ਕਰੋੜ, 25ਵੇਂ ਦਿਨ ₹14.50 ਕਰੋੜ, 26ਵੇਂ ਦਿਨ ₹5.20 ਕਰੋੜ, 27ਵੇਂ ਦਿਨ ₹7.05 ਕਰੋੜ, 28ਵੇਂ ਦਿਨ ₹4.05 ਕਰੋੜ ਅਤੇ 29ਵੇਂ ਦਿਨ ₹3.40 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਨੇ 29 ਦਿਨਾਂ ਵਿੱਚ ਭਾਰਤੀ ਬਾਜ਼ਾਰ ਵਿੱਚ ₹1103.12 ਕਰੋੜ ਦੀ ਕਮਾਈ ਕਰ ਲਈ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News