ਯਸ਼ ਚੋਪੜਾ ਫਾਊਂਡੇਸ਼ਨ ਨੇ ਫਿਲਮ ਇੰਡਸਟਰੀ ਵਰਕਰਾਂ ਦੇ ਬੱਚਿਆਂ ਲਈ ਸਕਾਲਰਸ਼ਿਪ ਪ੍ਰੋਗਰਾਮ ਦਾ ਕੀਤਾ ਐਲਾਨ
Tuesday, Apr 14, 2026 - 09:12 AM (IST)
ਮੁੰਬਈ - ਯਸ਼ ਚੋਪੜਾ ਫਾਊਂਡੇਸ਼ਨ ਨੇ ਵਾਈ.ਸੀ.ਐਫ. ਸਕਾਲਰਸ਼ਿਪ ਪ੍ਰੋਗਰਾਮ 2026 ਦਾ ਐਲਾਨ ਕੀਤਾ। ਇਹ ਇਸ ਪਹਿਲ ਦਾ ਦੂਜਾ ਸਾਲ ਹੈ ਅਤੇ ਹਿੰਦੀ ਫ਼ਿਲਮ ਇੰਡਸਟਰੀ ਨਾਲ ਜੁੜੇ ਪਰਿਵਾਰਾਂ ਦੇ ਬੱਚਿਆਂ ਦੀ ਉੱਚ ਸਿੱਖਿਆ ਨੂੰ ਸਮਰਥਨ ਦੇਣ ਦੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਾ ਹੈ। ਸਕਾਲਰਸ਼ਿਪ ਪ੍ਰੋਗਰਾਮ ਰਜਿਸਟਰਡ ਹਿੰਦੀ ਫ਼ਿਲਮ ਇੰਡਸਟਰੀ ਵਰਕਰਾਂ ਅਤੇ ਵਾਈ.ਸੀ.ਐੱਫ. ਸਾਥੀ ਮੈਂਬਰਾਂ ਦੇ ਬੱਚਿਆਂ ਲਈ ਹੈ, ਜੋ ਇੰਡਸਟਰੀ ਦੇ ਈਕੋਸਿਸਟਮ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਾਈ.ਸੀ.ਐੱਫ. ਹਰ ਵਿਦਿਆਰਥੀ ਨੂੰ 5 ਲੱਖ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਨਾਲ ਉਹ ਆਪਣੇ ਜੀਵਨ ਦੇ ਟੀਚਿਆਂ ਨੂੰ ਹਾਸਲ ਕਰ ਸਕਣ।
ਇਹ ਪ੍ਰੋਗਰਾਮ ਫ਼ਿਲਮ ਸਟੱਡੀਜ਼, ਮੀਡੀਆ ਅਤੇ ਕਮਿਊਨੀਕੇਸ਼ਨ, ਐਨੀਮੇਸ਼ਨ ਅਤੇ ਵਿਜ਼ੂਅਲ ਇਫੈੱਕਟਸ, ਸਿਨੇਮੈਟੋਗ੍ਰਾਫੀ, ਡਾਇਰੈਕਸ਼ਨ ਅਤੇ ਵਿਜ਼ੂਅਲ ਆਰਟਸ ਵਰਗੇ ਕਈ ਪੇਸ਼ੇਵਰ ਅਤੇ ਕ੍ਰਿਏਟਿਵ ਖੇਤਰਾਂ ’ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਪੋਰਟ ਕਰਦਾ ਹੈ। ਇਸ ਸਾਲ ਇੰਜੀਨੀਅਰਿੰਗ, ਮੈਡੀਕਲ, ਪੈਰਾਮੈਡੀਕਲ ਸਾਇੰਸ, ਬਿਜ਼ਨੈੱਸ ਅਤੇ ਮੈਨੇਜਮੈਂਟ, ਲਾਅ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਵਰਗੇ ਪ੍ਰੋਫੈਸ਼ਨਲ ਸਟ੍ਰੀਮਜ਼ ’ਚ ਪੋਸਟ ਗ੍ਰੈਜੂਏਟ ਕੋਰਸ ਵੀ ਸ਼ਾਮਲ ਕੀਤੇ ਗਏ ਹਨ।
ਵਾਈ.ਆਰ.ਐੱਫ. ਦੇ ਸੀ.ਈ.ਓ. ਅਕਸ਼ੈ ਵਿਧਾਨੀ ਨੇ ਕਿਹਾ, “ਹਿੰਦੀ ਫ਼ਿਲਮ ਇੰਡਸਟਰੀ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਸਿੱਖਿਆ ਦੇ ਮਾਧਿਅਮ ਰਾਹੀਂ ਇਕ ਸਥਾਈ ਭਵਿੱਖ ਬਣਾਉਣ ਲਈ ਸ਼ਕਤੀਸ਼ਾਲੀ ਬਣਾ ਰਹੇ ਹਾਂ। ਇਸ ਸਾਲ ਦਾ ਵਿਸਤਾਰ ਸਾਡੇ ਉਸ ਸੰਕਲਪ ਨੂੰ ਦਰਸਾਉਂਦਾ ਹੈ ਜਿਸ ’ਚ ਅਸੀਂ ਫ਼ਿਲਮ ਇੰਡਸਟਰੀ ਦੇ 60 ਫੀਸਦਾ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹਾਂ, ਜੋ ਸਿੱਖਿਆ ਦੇ ਖ਼ਰਚੇ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਵੇਂ ਕਿ ਵਾਈ.ਸੀ.ਐੱਫ. ਸਾਥੀ ਸਰਵੇਖਣ ’ਚ ਸਾਹਮਣੇ ਆਇਆ ਹੈ।”
