ਜੂਨੀਅਰ NTR ਦੀ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧੀ, ਹੁਣ 2027 ''ਚ ਹੋਵੇਗੀ ਰਿਲੀਜ਼
Tuesday, Apr 21, 2026 - 04:38 PM (IST)
ਹੈਦਰਾਬਾਦ (ਏਜੰਸੀ) : ਸਾਊਥ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਪ੍ਰਸ਼ਾਂਤ ਨੀਲ ਅਤੇ ਸੁਪਰਸਟਾਰ ਜੂਨੀਅਰ NTR ਦੀ ਆਉਣ ਵਾਲੀ ਫਿਲਮ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਖਬਰ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਇੱਕ ਵਾਰ ਫਿਰ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਇਹ ਫਿਲਮ 11 ਜੂਨ, 2027 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ਜੂਨੀਅਰ ਐਨਟੀਆਰ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਇਸ ਨਵੀਂ ਤਰੀਕ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ, "HIS REIGN... HIS SOIL... JUNE 11, 2027... IT IS"। ਫਿਲਮ ਦੀ ਪਹਿਲੀ ਝਲਕ 20 ਮਈ ਨੂੰ ਰਿਲੀਜ਼ ਕੀਤੀ ਜਾਵੇਗੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਫਿਲਮ ਦੀ ਰਿਲੀਜ਼ ਵਿੱਚ ਦੇਰੀ ਹੋਈ ਹੈ। ਸੂਤਰਾਂ ਅਨੁਸਾਰ, ਫਿਲਮ ਪਹਿਲਾਂ 9 ਜਨਵਰੀ, 2026 ਨੂੰ ਰਿਲੀਜ਼ ਹੋਣੀ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 25 ਜੂਨ, 2026 ਕਰ ਦਿੱਤਾ ਗਿਆ ਸੀ। ਹੁਣ ਨਿਰਮਾਤਾਵਾਂ ਨੇ ਇਸ ਨੂੰ ਇੱਕ ਸਾਲ ਤੋਂ ਵੱਧ ਸਮੇਂ ਲਈ ਅੱਗੇ ਵਧਾ ਦਿੱਤਾ ਹੈ। ਇਸ ਫਿਲਮ ਦਾ ਨਿਰਦੇਸ਼ਨ 'ਕੇ.ਜੀ.ਐੱਫ.' ਫੇਮ ਪ੍ਰਸ਼ਾਂਤ ਨੀਲ ਕਰ ਰਹੇ ਹਨ ਅਤੇ ਇਸ ਦਾ ਨਿਰਮਾਣ ਮੈਤਰੀ ਮੂਵੀ ਮੇਕਰਸ ਅਤੇ NTR ਆਰਟਸ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।
