‘ਤੁੰਬਾਡ-2’ ਦਾ ਵੱਡਾ ਧਮਾਕਾ : ਰੋਮਾਂਚਕ ਮੋਸ਼ਨ ਪੋਸਟਰ ਨਾਲ ਫਿਲਮ ਦੀ ਸ਼ੂਟਿੰਗ ਦਾ ਆਗਾਜ਼
Thursday, Apr 09, 2026 - 09:38 AM (IST)
ਮੁੰਬਈ - ‘ਤੁੰਬਾਡ’ ਦੇ ਨਾਲ ਸੋਹਮ ਸ਼ਾਹ ਨੇ ਸਿਨੇਮਾ ਦੀ ਇਕ ਅਜਿਹੀ ਮਾਸਟਰਪੀਸ ਬਣਾਈ, ਜਿਸ ਨੇ ਹੌਲੀ-ਹੌਲੀ ਆਪਣੀ ਇਕ ਕਲਟ ਪਛਾਣ ਬਣਾ ਲਈ ਅਤੇ ਅੱਜ ਇਸ ਨੂੰ ਹਿੰਦੀ ਲੋਕ-ਕਥਾਵਾਂ ’ਤੇ ਅਧਾਰਿਤ ਬਿਹਤਰੀਨ ਫੈਂਟੇਸੀ ਫ਼ਿਲਮਾਂ ’ਚੋਂ ਇਕ ਮੰਨਿਆ ਜਾਂਦਾ ਹੈ।
2024 ’ਚ ਇਸ ਦੇ ਦੁਬਾਰਾ ਰਿਲੀਜ਼ ਹੋਣ ਨੇ ਇਸ ਦੀ ਵਿਰਾਸਤ ਨੂੰ ਹੋਰ ਵਧਾ ਦਿੱਤਾ, ਜਿਸ ਨਾਲ ਇਹ ਭਾਰਤ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਰੀ-ਰਿਲੀਜ਼ ਫ਼ਿਲਮ ਬਣ ਗਈ। ਉਦੋਂ ਤੋਂ ਹੀ ‘ਤੁੰਬਾਡ 2’ ਨੂੰ ਲੈ ਕੇ ਐਕਸਾਈਟਮੈਂਟ ਅਸਮਾਨ ਨੂੰ ਛੂਹ ਰਹੀ ਹੈ ਅਤੇ ਸੋਹਮ ਸ਼ਾਹ ਦੀ ਅਨਾਊਂਸਮੈਂਟ ਨੇ ਅੱਗੇ ਆਉਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਦਿਲਚਸਪੀ ਹੋਰ ਡੂੰਘੀ ਕਰ ਦਿੱਤੀ ਹੈ।
ਮੇਕਰਸ ਨੇ ਸ਼ੂਟਿੰਗ ਸ਼ੁਰੂ ਹੋਣ ਦਾ ਐਲਾਨ ਕਰਦੇ ਹੋਏ ਦਿਲਚਸਪ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਜਿਵੇਂ ਹੀ ਮੇਕਰਸ ਨੇ ਸ਼ੂਟਿੰਗ ਸ਼ੁਰੂ ਹੋਣ ਦਾ ਐਲਾਨ ਕੀਤਾ, ਉਨ੍ਹਾਂ ਨੇ ਇਕ ਦਿਲਚਸਪ ਮੋਸ਼ਨ ਪੋਸਟਰ ਵੀ ਦਿਖਾਇਆ ਜੋ ਰੋਮਾਂਚ ਦੀ ਗਾਰੰਟੀ ਦਿੰਦਾ ਹੈ।
