'ਸਾਡੇ ਪਰਿਵਾਰ ਨੂੰ ਨਜ਼ਰ ਲੱਗ ਗਈ..!’, ਪਹਿਲਾਂ ਭੈਣ, ਫ਼ਿਰ ਮਾਪੇ ਤੇ ਹੁਣ ਭਰਾ ਦੇ ਜਾਣ 'ਤੇ ਛਲਕਿਆ ਅਦਾਕਾਰਾ ਦਾ ਦਰਦ
Thursday, Apr 09, 2026 - 11:20 AM (IST)
ਮੁੰਬਈ (ਏਜੰਸੀ) : ਮਸ਼ਹੂਰ ਅਦਾਕਾਰਾ ਅਤੇ ਲੇਖਿਕਾ ਸੁਚਿੱਤਰਾ ਕ੍ਰਿਸ਼ਨਾਮੂਰਤੀ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਆਪਣੇ ਮਾਪਿਆਂ ਅਤੇ ਵੱਡੀ ਭੈਣ ਨੂੰ ਗੁਆਉਣ ਤੋਂ ਬਾਅਦ, ਹੁਣ ਅਦਾਕਾਰਾ ਦੇ ਇਕਲੌਤੇ ਭਰਾ ਦਾ ਵੀ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨੂੰ ਸਾਂਝਾ ਕਰਦਿਆਂ ਸੁਚਿੱਤਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਲਿਖੀ ਹੈ।

"ਕਦੇ 6 ਸੀ, ਹੁਣ ਸਿਰਫ਼ 2 ਰਹਿ ਗਏ"
ਸੁਚਿੱਤਰਾ ਨੇ ਆਪਣੇ ਬਚਪਨ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਸਦਾ ਪੂਰਾ ਪਰਿਵਾਰ ਇੱਕਠੇ ਨਜ਼ਰ ਆ ਰਿਹਾ ਹੈ। ਅਦਾਕਾਰਾ ਨੇ ਭਰੇ ਮਨ ਨਾਲ ਲਿਖਿਆ, "ਨਜ਼ਰ ਲੱਗ ਗਈ। ਲੋਕ ਹਮੇਸ਼ਾ ਸਾਡੀ ਇੱਕਜੁਟਤਾ, ਸਾਡੇ ਜਸ਼ਨਾਂ ਅਤੇ ਪਰਿਵਾਰਕ ਛੁੱਟੀਆਂ ਦੀ ਤਾਰੀਫ਼ ਕਰਦੇ ਸਨ। ਹਾਂ, ਹਰ ਪਰਿਵਾਰ ਵਾਂਗ ਸਾਡੇ ਵਿੱਚ ਵੀ ਮਤਭੇਦ ਅਤੇ ਲੜਾਈਆਂ ਸਨ, ਪਰ ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਖੜ੍ਹੇ ਰਹੇ। ਅਸੀਂ ਕਦੇ 6 ਜਣੇ ਸੀ, ਪਰ ਹੁਣ ਸਿਰਫ਼ 2 ਰਹਿ ਗਏ ਹਾਂ। ਇਹੀ ਜ਼ਿੰਦਗੀ ਹੈ।"
ਇਹ ਵੀ ਪੜ੍ਹੋ: 18 ਦੀ ਉਮਰ 'ਚ ਵਿਆਹ ਤੇ 20 'ਚ ਬਣੀ ਮਾਂ ! ਤਲਾਕ ਤੋਂ ਬਾਅਦ ਇੰਝ ਬਦਲੀ ਇਸ ਬਾਲੀਵੁੱਡ ਹਸੀਨਾ ਦੀ ਕਿਸਮਤ

ਭਰਾ ਦੇ ਜਾਣ ਨਾਲ ਟੁੱਟਿਆ ਸਬਰ ਦਾ ਬੰਨ੍ਹ
ਸੁਚਿੱਤਰਾ ਦੇ ਭਰਾ ਡਾ. ਸੁਧਾਕਰ ਕ੍ਰਿਸ਼ਨਾਮੂਰਤੀ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ। ਉਹ ਹੈਦਰਾਬਾਦ ਵਿੱਚ ਰਹਿੰਦੇ ਸਨ ਅਤੇ ਅਕਸਰ ਆਪਣੀ ਭੈਣ ਨੂੰ ਮਿਲਣ ਲਈ ਮੁੰਬਈ ਆਉਂਦੇ ਰਹਿੰਦੇ ਸਨ। ਸੁਚਿੱਤਰਾ ਨੇ ਆਪਣੀ ਕਿਤਾਬ ਦਾ Dedication Page ਅਪਡੇਟ ਕਰਦੇ ਹੋਏ ਆਪਣੇ ਮਾਪਿਆਂ, ਭੈਣ ਸੁਜਾਤਾ ਅਤੇ ਹੁਣ ਭਰਾ ਸੁਧਾਕਰ ਦਾ ਨਾਮ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਇੰਨੀ ਜਲਦੀ ਇਹ ਸਭ ਕਰਨਾ ਪਵੇਗਾ।
ਇਹ ਵੀ ਪੜ੍ਹੋ: ਇੰਡਸਟਰੀ 'ਚ ਪਸਰਿਆ ਮਾਤਮ, ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦਾ ਹੋਇਆ ਦਿਹਾਂਤ
ਪਹਿਲਾਂ ਹੀ ਝੱਲ ਚੁੱਕੀ ਹੈ ਕਈ ਸਦਮੇ
ਦੱਸ ਦੇਈਏ ਕਿ ਸੁਚਿੱਤਰਾ ਦੀ ਵੱਡੀ ਭੈਣ ਅਤੇ ਅਦਾਕਾਰਾ ਸੁਜਾਤਾ ਕੁਮਾਰ (ਜਿਨ੍ਹਾਂ ਨੇ ਫਿਲਮ 'ਇੰਗਲਿਸ਼ ਵਿੰਗਲਿਸ਼' ਵਿੱਚ ਸ਼੍ਰੀਦੇਵੀ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ) ਦਾ ਸਾਲ 2018 ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਮਾਤਾ-ਪਿਤਾ ਨੂੰ ਵੀ ਗੁਆ ਦਿੱਤਾ। ਇੱਕ ਤੋਂ ਬਾਅਦ ਇੱਕ ਹੋਈਆਂ ਇਨ੍ਹਾਂ ਮੌਤਾਂ ਨੇ ਅਦਾਕਾਰਾ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਤੇ ਫਿਲਮੀ ਜਗਤ ਦੀਆਂ ਹਸਤੀਆਂ ਸੁਚਿੱਤਰਾ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ ਇੱਕ ਗੁਪਤ ਖ਼ਤ ! ਪੜ੍ਹੋ ਕੀ ਸੀ ਖ਼ਾਸ?
