ਜੂਨੀਅਰ NTR ਦੇ ਪ੍ਰਸ਼ੰਸਕਾਂ ਲਈ ਦੂਹਰੀ ਖੁਸ਼ੀ ! ਜਨਮਦਿਨ ''ਤੇ ਰਿਲੀਜ਼ ਹੋਵੇਗੀ ਫਿਲਮ ''NTRNeel'' ਦੀ ਪਹਿਲੀ ਝਲਕ

Tuesday, Apr 21, 2026 - 04:22 PM (IST)

ਜੂਨੀਅਰ NTR ਦੇ ਪ੍ਰਸ਼ੰਸਕਾਂ ਲਈ ਦੂਹਰੀ ਖੁਸ਼ੀ ! ਜਨਮਦਿਨ ''ਤੇ ਰਿਲੀਜ਼ ਹੋਵੇਗੀ ਫਿਲਮ ''NTRNeel'' ਦੀ ਪਹਿਲੀ ਝਲਕ

ਮੁੰਬਈ (ਏਜੰਸੀ) : ਸਾਊਥ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਪ੍ਰਸ਼ਾਂਤ ਨੀਲ ਅਤੇ ਸੁਪਰਸਟਾਰ ਜੂਨੀਅਰ NTR ਦੀ ਆਉਣ ਵਾਲੀ ਫਿਲਮ 'NTRNeel' ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਖਬਰ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਇੱਕ ਵਾਰ ਫਿਰ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਇਹ ਫਿਲਮ 11 ਜੂਨ 2027 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ, ਜਦੋਂਕਿ ਪਹਿਲਾਂ ਇਹ 25 ਜੂਨ 2026 ਨੂੰ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਵੇਖਦਿਆਂ ਫਿਲਮ ਦੇ ਨਿਰਮਾਤਾਵਾਂ ਨੇ ਇੱਕ ਬਹੁਤ ਹੀ ਰੋਮਾਂਚਕ ਪੋਸਟਰ ਜਾਰੀ ਕਰਦਿਆਂ ਇਹ ਐਲਾਨ ਕੀਤਾ ਹੈ ਕਿ 20 ਮਈ ਨੂੰ ਜੂਨੀਅਰ NTR ਦੇ ਜਨਮਦਿਨ 'ਤੇ ਫਿਲਮ ਦੀ ਪਹਿਲੀ ਝਲਕ ਦਿਖਾਈ ਜਾਵੇਗੀ। 

PunjabKesari

ਪੋਸਟਰ ਵਿੱਚ ਜੂਨੀਅਰ NTR ਦਾ ਸਟਾਈਲਿਸ਼ ਅਤੇ ਪਾਵਰਫੁੱਲ ਅਵਤਾਰ ਨਜ਼ਰ ਆ ਰਿਹਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਤਹਿਲਕਾ ਮਚਾ ਦਿੱਤਾ ਹੈ। 'NTRNeel' ਨੂੰ ਸਾਲ 2027 ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਫਿਲਮ ਰਾਹੀਂ ਭਾਰਤੀ ਸਿਨੇਮਾ ਦੀਆਂ ਦੋ ਵੱਡੀਆਂ ਤਾਕਤਾਂ—ਜੂਨੀਅਰ NTR ਅਤੇ ਮਸ਼ਹੂਰ ਨਿਰਦੇਸ਼ਕ ਪ੍ਰਸ਼ਾਂਤ ਨੀਲ ਪਹਿਲੀ ਵਾਰ ਇਕੱਠੇ ਆ ਰਹੇ ਹਨ। ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਉਤਸ਼ਾਹੀ ਫਿਲਮ ਦੱਸੀ ਜਾ ਰਹੀ ਹੈ।

ਇਸ ਫਿਲਮ ਲਈ ਜੂਨੀਅਰ NTR ਨੇ ਖੁਦ ਵਿੱਚ ਇੱਕ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਕੀਤਾ ਹੈ, ਜਿਸ ਦੀਆਂ ਤਸਵੀਰਾਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੇ ਇਸ ਨਵੇਂ ਰੂਪ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਨਿਰਮਾਣ 'ਮਾਈਥਰੀ ਮੂਵੀ ਮੇਕਰਸ' ਅਤੇ 'NTR ਆਰਟਸ' ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫਿਲਮ ਇੱਕ ਸ਼ਾਨਦਾਰ ਸਿਨੇਮਾਈ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਐਕਸ਼ਨ ਅਤੇ ਮਨੋਰੰਜਨ ਦਾ ਭਰਪੂਰ ਤੜਕਾ ਹੋਵੇਗਾ।


author

cherry

Content Editor

Related News