ਕਰਨ ਔਜਲਾ ਦੇ ਕੰਸਰਟ 'ਚ ਮਸ਼ਹੂਰ ਅਦਾਕਾਰ ਨੇ ਮਚਾਈ ਧਮਾਲ
Monday, Dec 16, 2024 - 03:58 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਗਾਇਕ ਕਰਨ ਔਜਲਾ ਆਪਣੇ ‘ਇਟ ਵਾਜ਼ ਆਲ ਏ ਡ੍ਰੀਮ’ ਟੂਰ ਦੇ ਨਾਲ ਭਾਰਤ ਵਿੱਚ ਪਰਫਾਰਮ ਕਰ ਰਹੇ ਹਨ। ਇਸੀ ਵਿਚਾਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਉਨ੍ਹਾਂ ਨੇ ਕੰਸਰਟ ਕੀਤਾ, ਜਿਸ ਵਿੱਚ ਫੈਨਜ਼ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ। ਗਾਇਕ ਦੀ ਕੰਸਰਟ ਦੀਆਂ ਰੋਣਕਾਂ ਉਸ ਵੇਲੇ ਹੋਰ ਵੀ ਵੱਧ ਗਈਆਂ ਜਦੋਂ ਸਟੇਜ ਵਿੱਚ ਮਸ਼ਹੂਰ ਅਦਾਕਾਰ ਵਰੁਣ ਧਵਨ ਨਜ਼ਰ ਆਏ।
ਇਹ ਵੀ ਪੜ੍ਹੋ- 43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ‘ਬੇਬੀ ਜਾਨ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ‘ਬੇਬੀ ਜਾਨ’ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਵਰੁਣ ਧਵਨ ਦੇ ਨਾਲ ਫਿਲਮ ‘ਚ ਕੀਰਤੀ ਸੁਰੇਸ਼, ਵਾਮਿਕਾ ਗੱਬੀ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ‘ਚ ਹਨ। ਅਦਾਕਾਰ ਨੂੰ ਕਰਨ ਔਜਲਾ ਦੇ ਕੰਸਰਟ ‘ਤੇ ਧਮਾਲ ਮਚਾਉਂਦੇ ਵੇਖਿਆ ਗਿਆ।
ਵੀਡੀਓ ਹੋਇਆ ਵਾਇਰਲ
ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਵਰੁਣ ਧਵਨ ਨੇ ਕਰਨ ਔਜਲਾ ਨਾਲ ਸਟੇਜ ‘ਤੇ ਆ ਕੇ ਰੌਣਕਾਂ ਲਾਈਆਂ। ਕਰਨ ਨੇ ਕਿਹਾ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਛੋਟੇ ਜਿਹੇ ਕਲਾਕਾਰ ਦੇ ਸਟੇਜ ‘ਤੇ ਆਏ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਦੱਸ ਦੇਈਏ ਕਿ ਕਰਨ ਔਜਲਾ ਦੀ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ 7 ਦਸੰਬਰ 2024 ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ 13 ਦਸੰਬਰ ਨੂੰ ਬੈਂਗਲੁਰੂ ਅਤੇ 15 ਦਸੰਬਰ ਨੂੰ ਨਵੀਂ ਦਿੱਲੀ ‘ਚ ਹੋਇਆ। ਇਹ ਕੰਸਰਟ 21 ਦਸੰਬਰ ਨੂੰ ਮੁੰਬਈ ‘ਚ ਖ਼ਤਮ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।