ਮਸ਼ਹੂਰ ਅਦਾਕਾਰਾ ਦੀ ਭਰੀ ਮਹਿਫਿਲ ''ਚ ਲਿਪਲੌਕ ਕਰਦਿਆਂ ਦੀ ਵੀਡੀਓ ਹੋਈ ਵਾਇਰਲ, ਵੇਖ ਪ੍ਰਸ਼ੰਸਕ ਹੋਏ ਪਾਣੀ-ਪਾਣੀ

Tuesday, May 27, 2025 - 03:29 PM (IST)

ਮਸ਼ਹੂਰ ਅਦਾਕਾਰਾ ਦੀ ਭਰੀ ਮਹਿਫਿਲ ''ਚ ਲਿਪਲੌਕ ਕਰਦਿਆਂ ਦੀ ਵੀਡੀਓ ਹੋਈ ਵਾਇਰਲ, ਵੇਖ ਪ੍ਰਸ਼ੰਸਕ ਹੋਏ ਪਾਣੀ-ਪਾਣੀ

ਲਾਸ ਵੇਗਾਸ: ਅਮਰੀਕੀ ਪੌਪ ਆਇਕਨ ਜੈਨੀਫਰ ਲੋਪੇਜ਼ ਨੇ 26 ਮਈ 2025 ਨੂੰ ਲਾਸ ਵੇਗਾਸ ਦੇ Fontainebleau ਵਿਖੇ ਹੋਏ American Music Awards (AMA) ਦੌਰਾਨ ਆਪਣੇ ਬੋਲਡ ਅਤੇ ਐਨਰਜੈਟਿਕ ਓਪਨਿੰਗ ਐਕਟ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਪਰਫਾਰਮੈਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿਚ 55 ਸਾਲਾ ਸਿੰਗਰ-ਅਭਿਨੇਤਰੀ ਨੇ ਸਟੇਜ 'ਤੇ ਆਪਣੇ ਮੇਲ ਅਤੇ ਫੀਮੇਲ ਡਾਂਸਰਜ਼ ਨੂੰ ਲਿਪਲੌਕ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਸੀਨੀਅਰ Actor ਨੇ ਭੇਜੇ 'ਗੰਦੇ' ਮੈਸੇਜ, ਸਕ੍ਰੀਨਸ਼ਾਟ ਵਾਇਰਲ ਹੋਣ 'ਤੇ ਮਚੀ ਹਲਚਲ

PunjabKesari

ਜੈਨੀਫਰ ਨੇ ਆਪਣੀ 2012 ਦੇ ਹਿੱਟ ਟ੍ਰੈਕ Dance Again ਦੇ ਸਲੋ ਵਰਜ਼ਨ ਨਾਲ ਪਰਫਾਰਮੈਂਸ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਜੈਨੀਫ਼ਰ ਨੇ ਕੇਂਡ੍ਰਿਕ ਲੈਮਰ ਦੇ 'ਨਾਟ ਲਾਈਕ ਅਸ', ਬੈਡ ਬੰਨੀ ਦੇ 'ਨਿਊਏਲ', ਬਿਲੀ ਆਈਲਿਸ਼ ਦੇ 'ਬਰਡਸ ਆਫ ਏ ਫੇਦਰ', ਡੋਏਚੀ ਦੇ 'ਡੈਨੀਅਲ ਇਜ਼ ਏ ਰਿਵਰ', ਸ਼ਾਬੂਜ਼ੀ ਦੇ 'ਏ ਬਾਰ ਸੌਂਗ', ਬਰੂਨੋ ਮਾਰਸ ਦੇ 'ਏਪੀਟੀ' ਅਤੇ ਬਲੈਕਪਿੰਕ ਦੇ 'ਰੋਜ਼' ਵਰਗੇ ਹਿੱਟ ਗੀਤਾਂ 'ਤੇ ਡਾਂਸ ਕੀਤਾ। ਪਰ ਜਿਵੇਂ ਜਿਵੇਂ ਪਰਫਾਰਮੈਂਸ ਅੱਗੇ ਵਧੀ ਉਨ੍ਹਾਂ ਨੇ ਟੈਡੀ ਸਵਿਮਸ ਨੇ 'ਲੂਜ਼ ਕੰਟਰੋਲ' 'ਤੇ ਡਾਂਸ ਦੌਰਾਨ ਪਹਿਲਾਂ ਮੇਲ ਬੈਕਗ੍ਰਾਊਂਡ ਡਾਂਸਰ ਅਤੇ ਫਿਰ ਇੱਕ ਮਹਿਲਾ ਡਾਂਸਰ ਨਾਲ ਲੀਪਲੌਕ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜੈਨੀਫਰ ਦੇ ਇਸ ਲਿਪਲੌਕ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ।

ਇਹ ਵੀ ਪੜ੍ਹੋ: ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਆਸ਼ਰਮ ਪਹੁੰਚੀ ਹਿਨਾ ਖਾਨ, ਮਨ ਦੀ ਸ਼ਾਂਤੀ ਲਈ ਕੀਤਾ Meditation

 

ਨਿੱਜੀ ਜ਼ਿੰਦਗੀ ਵੀ ਚਰਚਾ 'ਚ

ਜੈਨੀਫਰ ਦੀ ਨਿੱਜੀ ਜ਼ਿੰਦਗੀ ਵੀ ਇਨ੍ਹਾਂ ਦਿਨੀਂ ਚਰਚਾ ਵਿੱਚ ਹੈ। ਬੈਨ ਐਫਲੈਕ ਨਾਲ ਉਨ੍ਹਾਂ ਦਾ ਤਲਾਕ 6 ਜਨਵਰੀ 2025 ਨੂੰ ਫਾਈਨਲ ਹੋਇਆ ਸੀ, ਜਦਕਿ 21 ਫਰਵਰੀ 2025 ਨੂੰ ਉਨ੍ਹਾਂ ਦੇ ਵਿਆਹ ਨੂੰ ਅਧਿਕਾਰਕ ਤੌਰ 'ਤੇ ਖਤਮ ਐਲਾਨਿਆ ਗਿਆ।

ਇਹ ਵੀ ਪੜ੍ਹੋ: ਇਸ ਵਾਰ 'ਬਿਗ ਬੌਸ 19' ਹੋਵੇਗਾ ਬਾਕੀ ਸੀਨਜ਼ ਤੋਂ ਵੱਖਰਾ, ਜਾਣੋ ਮੈਕਰਸ ਕੀ ਕਰਨ ਜਾ ਰਹੇ ਨੇ ਬਦਲਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News