'ਵੀਰ-ਜ਼ਾਰਾ' 13 ਸਤੰਬਰ ਨੂੰ ਸਿਨੇਮਾਘਰਾਂ 'ਚ ਮੁੜ ਹੋਵੇਗੀ ਰਿਲੀਜ਼

Saturday, Sep 07, 2024 - 10:57 AM (IST)

'ਵੀਰ-ਜ਼ਾਰਾ' 13 ਸਤੰਬਰ ਨੂੰ ਸਿਨੇਮਾਘਰਾਂ 'ਚ ਮੁੜ ਹੋਵੇਗੀ ਰਿਲੀਜ਼

ਮੁੰਬਈ- ਬਾਲੀਵੁਡ ਦੇ ਮਹਾਨ ਕਲਾਕਾਰ ਸ਼ਾਹਰੁਖ ਖਾਨ, ਪ੍ਰੀਤੀ ਜ਼ਿੰਟਾ ਤੇ ਰਾਣੀ ਮੁਖਰਜੀ ਅਭਿਨੀਤ ਸਦੀਵੀ ਪ੍ਰੇਮ ਕਹਾਣੀ 'ਵੀਰ-ਜ਼ਾਰਾ' ਇਕ ਵਾਰ ਫਿਰ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਲਈ ਤਿਆਰ ਹੈ।ਯਸ਼ਰਾਜ ਫਿਲਮਜ਼ ਇਸ ਆਈਕਾਨਿਕ ਫਿਲਮ ਨੂੰ 13 ਸਤੰਬਰ ਨੂੰ ਚੋਣਵੇਂ ਸਿਨੇਮਾ ਚੇਨਾਂ ਜਿਵੇਂ ਪੀ. ਵੀ. ਆਰ., ਆਈਨੌਕਸ, ਸਿਨੇਪੋਲਿਸ ਇੰਡੀਆ, ਮੂਵੀਮੈਕਸ ਸਿਨੇਮਾਜ਼ ਆਦਿ 'ਤੇ ਦੁਬਾਰਾ ਰਿਲੀਜ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -ਫਿਲਮ 'ਸੁਪਰ ਬੁਆਏਜ਼ ਆਫ ਮਾਲੇਗਾਓਂ' ਦਾ ਟ੍ਰੇਲਰ ਰਿਲੀਜ਼

ਦਿੱਗਜ਼ ਨਿਰਦੇਸ਼ਕ ਯਸ਼ ਚੋਪੜਾ ਵੱਲੋਂ ਨਿਰਦੇਸ਼ਤ 'ਵੀਰ-ਜ਼ਾਰਾ' ਪਿਆਰ, ਤਿਆਗ ਤੇ ਉਮੀਦ ਦੀ ਗਾਥਾ ਹੈ, ਜੋ ਸਰਹੱਦਾਂ ਤੇ ਪੀੜ੍ਹੀਆਂ ਤੋਂ ਪਰੇ ਹੈ। ਪ੍ਰਸ਼ੰਸਕ ਹੁਣ ਇਸ ਸਿਨੇਮਾ ਕਲਾ ਦਾ ਜਾਦੂ ਇਕ ਵਾਰ ਫਿਰ ਵੱਡੇ ਪਰਦੇ 'ਤੇ ਮਹਿਸੂਸ ਕਰ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News