Netflix ਖ਼ਿਲਾਫ ਵਾਸੂ ਭਗਨਾਨੀ ਨੇ ਦਰਜ ਕਰਵਾਈ ਸ਼ਿਕਾਇਤ, ਲਗਾਇਆ ਧੋਖਾਧੜੀ ਦਾ ਇਲਜ਼ਾਮ

Thursday, Sep 26, 2024 - 12:46 PM (IST)

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਵਾਸੂ ਭਗਨਾਨੀ ਅਤੇ OTT ਪਲੇਟਫਾਰਮ Netflix ਵਿਚਕਾਰ ਵਿਵਾਦ ਚੱਲ ਰਿਹਾ ਹੈ। ਜਦੋਂ ਵਾਸੂ ਭਗਨਾਨੀ 'ਤੇ 47 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਹੈ, ਤਾਂ ਨੈੱਟਫਲਿਕਸ ਨੇ ਵੀ ਵਾਸੂ ਭਗਨਾਨੀ 'ਤੇ ਦੋਸ਼ ਲਗਾਉਂਦੇ ਹੋਏ ਜਵਾਬੀ ਕਾਰਵਾਈ ਕੀਤੀ ਹੈ ਕਿ ਉਲਟਾ ਉਸ 'ਤੇ ਪੈਸਾ ਬਕਾਇਆ ਹੈ।ਵਾਸੂ ਭਗਨਾਨੀ ਦੀ ਕੰਪਨੀ ਪੂਜਾ ਐਂਟਰਟੇਨਮੈਂਟ ਨੇ ਸ਼ਿਕਾਇਤ 'ਚ Netflix, Los Gatos Production Service India ਅਤੇ Zoo Digital ਸਮੇਤ 10 ਅਧਿਕਾਰੀਆਂ 'ਤੇ ਦੋਸ਼ ਲਗਾਇਆ ਹੈ। Los Gatos Production Services India Company Netflix ਲਈ ਭਾਰਤੀ ਸਮੱਗਰੀ ਦਾ ਪ੍ਰਬੰਧਨ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਦਿਵਿਆ ਦੱਤਾ ਨਾਲ ਏਅਰਪੋਟ 'ਤੇ ਹੋਈ ਬਦਸਲੂਕੀ, ਪੋਸਟ ਸਾਂਝੀ ਕਰਕੇ ਕੱਡੀ ਭੜਾਸ

ਵਾਸੂ ਭਗਨਾਨੀ ਨੇ ਲਾਇਆ ਇਹ ਦੋਸ਼
ਵਾਸੂ ਭਗਨਾਨੀ ਦੀ ਤਰਫੋਂ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਤਿੰਨ ਫਿਲਮਾਂ 'ਹੀਰੋ ਨੰਬਰ ਵਨ', 'ਮਿਸ਼ਨ ਰਾਣੀਗੰਜ' ਅਤੇ 'ਬੜੇ ਮੀਆਂ ਛੋਟੇ ਮੀਆਂ' ਨੈੱਟਫਲਿਕਸ 'ਤੇ ਸਟ੍ਰੀਮ ਕੀਤੀਆਂ ਗਈਆਂ ਸਨ। Netflix ਨੇ ਅਜੇ ਤੱਕ ਸਟ੍ਰੀਮਿੰਗ ਅਧਿਕਾਰਾਂ ਲਈ 47.37 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਹੈ।

Netflix ਨੇ ਕੀਤਾ ਪਲਟਵਾਰ
ਫਿਲਮ ਨਿਰਮਾਤਾ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਨੈੱਟਫਲਿਕਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਦੋਸ਼ ਬੇਬੁਨਿਆਦ ਹਨ। ਇਸ ਦੇ ਉਲਟ ਓਟੀਟੀ ਪਲੇਟਫਾਰਮ ਨੇ ਦੋਸ਼ ਲਾਇਆ ਕਿ ਉਸ ਨੇ ਪੂਜਾ ਐਂਟਰਟੇਨਮੈਂਟ ਨੂੰ ਪੈਸੇ ਬਕਾਇਆ ਹਨ। ਫਿਲਹਾਲ ਇਸ ਮਾਮਲੇ ਨੂੰ ਸੁਲਝਾਇਆ ਜਾ ਰਿਹਾ ਹੈ ਅਤੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪਤੀ ਤੋਂ ਬਿਨਾਂ ਸਮਾਜ ’ਚ ਰਹਿਣਾ ਇਕ ਔਰਤ ਲਈ ਬਹੁਤ ਔਖਾ ਹੁੰਦਾ- ਨੀਰੂ ਬਾਜਵਾ

ਅਲੀ ਅੱਬਾਸ ਜ਼ਫਰ ਨੇ ਵਾਸੂ 'ਤੇ ਵੀ ਲਗਾਏ ਸਨ ਦੋਸ਼ 
ਹਾਲ ਹੀ 'ਚ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਵੀ ਵਾਸੂ ਭਗਨਾਨੀ ਦੇ ਪ੍ਰੋਡਕਸ਼ਨ ਹਾਊਸ 'ਤੇ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਫਿਲਮ ਦੇ ਨਿਰਦੇਸ਼ਨ ਲਈ 7.3 ਕਰੋੜ ਰੁਪਏ ਨਹੀਂ ਦਿੱਤੇ ਗਏ ਸਨ। ਹਾਲਾਂਕਿ ਮਾਮਲਾ ਵਧਣ ਤੋਂ ਬਾਅਦ ਵਾਸੂ ਨੇ ਅਲੀ ਅੱਬਾਸ ਜ਼ਫਰ 'ਤੇ 'ਬੜੇ ਮੀਆਂ ਛੋਟੇ ਮੀਆਂ' ਦੀ ਸ਼ੂਟਿੰਗ ਦੌਰਾਨ ਅਬੂ ਧਾਬੀ ਦੇ ਅਧਿਕਾਰੀਆਂ ਤੋਂ ਮਿਲੇ ਸਬਸਿਡੀ ਫੰਡ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਗਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News